ਵੱਡੀ ਖਬਰ: ਸੰਯੁਕਤ ਕਿਸਾਨ ਮੋਰਚਾ ਨੇ ਯੋਗੇਂਦਰ ਯਾਦਵ ਨੂੰ ਕੀਤਾ ਮੁਅੱਤਲ

TeamGlobalPunjab
2 Min Read

ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਯੋਗੇਂਦਰ ਯਾਦਵ ਨੂੰ ਕਿਸਾਨ ਮੋਰਚੇ ਤੋਂ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ। ਕਿਸਾਨ ਮੋਰਚਾ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਉਹ ਲਖੀਮਪੁਰ ਹਿੰਸਾ ਵਿੱਚ ਮਾਰੇ ਗਏ ਬੀਜੇਪੀ ਕਰਮਚਾਰੀ ਸ਼ੁਭਮ ਮਿਸ਼ਰਾ ਦੇ ਘਰ ਗਏ ਸਨ ਅਤੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਦੁੱਖ ਜ਼ਾਹਿਰ ਕੀਤਾ ਸੀ। ਯੋਗੇਂਦਰ ਯਾਦਵ ਦੇ ਇਸ ਕਦਮ ਤੋਂ ਬਾਅਦ ਪੰਜਾਬ ਦੇ ਕਿਸਾਨ ਸੰਗਠਨ ਉਨ੍ਹਾਂ ‘ਤੇ ਕਾਰਵਾਈ ਦੀ ਮੰਗ ਕਰ ਰਹੇ ਸਨ।

ਤੁਹਾਨੂੰ ਦੱਸ ਦਈਏ ਕਿ ਲਖੀਮਪੁਰ ਹਿੰਸਾ ਵਿੱਚ ਮਾਰੇ ਗਏ ਸ਼ੁਭਮ ਮਿਸ਼ਰਾ ਦੇ ਘਰ ਜਾਣ ਤੋਂ ਬਾਅਦ ਯੋਗੇਂਦਰ ਯਾਦਵ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਸੀ, ਸ਼ਹੀਦ ਕਿਸਾਨ ਸ਼ਰਧਾਂਜਲੀ ਸਭਾ ਤੋਂ ਵਾਪਸੀ ਵਿੱਚ ਬੀਜੇਪੀ ਕਰਮਚਾਰੀ ਸ਼ੁਭਮ ਮਿਸ਼ਰਾ ਦੇ ਘਰ ਗਏ। ਪਰਿਵਾਰ ਨੇ ਸਾਡੇ ‘ਤੇ ਗੁੱਸਾ ਨਹੀ ਕੀਤਾ। ਸਿਰਫ ਦੁਖੀ ਮਨ ਨਾਲ ਸਵਾਲ ਪੁੱਛੇ: ਕੀ ਅਸੀਂ ਕਿਸਾਨ ਨਹੀਂ? ਸਾਡੇ ਬੇਟੇ ਦਾ ਕੀ ਕਸੂਰ ਸੀ? ਤੁਹਾਡੇ ਸਾਥੀ ਨੇ ਐਕਸ਼ਨ ਰਿਐਕਸ਼ਨ ਵਾਲੀ ਗੱਲ ਕਿਉਂ ਕਹੀ? ਉਨ੍ਹਾਂ ਦੇ ਸਵਾਲ ਕੰਨ ਵਿੱਚ ਗੂੰਜ ਰਹੇ ਹਨ!

- Advertisement -

Share this Article
Leave a comment