ਈਰਾਨ : ਕੋਰੋਨਾਵਾਇਰਸ ਦਾ ਆਤੰਕ ਲਗਾਤਾਰ ਭਾਵੇਂ ਪੂਰੀ ਦੁਨੀਆਂ ‘ਚ ਵਧਦਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇਸ ਨਾਲ ਪੀੜਤਾਂ ਦੀ ਗਿਣਤੀ ਚੀਨ ਤੋਂ ਬਾਅਦ ਈਰਾਨ ਅਤੇ ਇਟਲੀ ‘ਚ ਵਧੇਰੇ ਹੈ। ਇਸ ਨਾਲ ਚੀਨ ਤੋਂ ਬਾਅਦ ਈਰਾਨ ਅਤੇ ਇਟਲੀ ‘ਚ ਹੀ ਵਧੇਰੇ ਮੌਤਾਂ ਹੋਈਆਂ ਹਨ। ਇਸ ਭਿਆਨਕ ਵਾਇਰਸ ਦੇ ਚਲਦਿਆਂ ਈਰਾਨ ਵੱਲੋਂ 70 ਹਜ਼ਾਰ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਨਿਆਇਕ ਚੀਫ ਇਬਰਾਹਿਮ ਰਾਇਸੀ ਦੇ ਹਵਾਲੇ ਨਾਲ ਆ ਰਹੀਆਂ ਮੀਡੀਆ ਰਿਪੋਰਟਾਂ ਮੁਤਾਬਿਕ ਕੈਦੀਆਂ ਨੂੰ ਰਿਹਾਅ ਕਰਨ ਸਮੇਂ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਇਸ ਨਾਲ ਸਮਾਜ ‘ਚ ਅਸੁਰੱਖਿਆ ਪੈਦਾ ਨਾ ਹੋਵੇ। ਫਿਲਹਾਲ ਇਹ ਨਹੀਂ ਪਤਾ ਲੱਗਿਆ ਕਿ ਇਨ੍ਹਾਂ ਰਿਹਾਅ ਕੀਤੇ ਗਏ ਕੈਦੀਆਂ ਨੂੰ ਵਾਪਸ ਜੇਲ੍ਹ ਕਦੋਂ ਲਿਆਂਦਾ ਜਾਵੇਗਾ।
ਦੱਸ ਦਈਏ ਕਿ ਸੋਮਵਾਰ ਨੂੰ ਈਰਾਨ ‘ਚ ਕੋਰੋਨਾ ਵਾਇਰਸ ਕਾਰਨ 49 ਲੋਕਾਂ ਦੀ ਮੌਤ ਹੋਈ ਹੈ। ਇਸ ਨਾਲ ਇੱਥੇ ਮਰਨ ਵਾਲਿਆਂ ਦੀ ਗਿਣਤੀ 194 ਹੋ ਗਈ ਹੈ। ਇਸ ਤੋਂ ਇਲਾਵਾ ਦੂਸਰੇ ਨੰਬਰ ‘ਤੇ ਇਟਲੀ ਹੈ ਇੱਥੇ ਮੌਤਾਂ ਦੀ ਗਿਣਤੀ 366 ਦੱਸੀ ਜਾ ਰਹੀ ਹੈ।