ਈਰਾਨ ਨੇ ਜੰਗਬੰਦੀ ਲਈ ਅਮਰੀਕਾ ਅੱਗੇ ਰੱਖੀਆਂ 10 ਸ਼ਰਤਾਂ

Global Team
2 Min Read

ਨਿਊਜ਼ ਡੈਸਕ: ਈਰਾਨ ਨੇ ਅਮਰੀਕਾ ਨਾਲ ਕਿਸੇ ਵੀ ਜੰਗਬੰਦੀ ਲਈ ਆਪਣੀਆਂ ਸ਼ਰਤਾਂ ਅੱਗੇ ਰੱਖੀਆਂ ਹਨ। ਈਰਾਨ ਨੇ ਪਾਕਿਸਤਾਨ ਦੇ ਜ਼ਰੀਏ ਅਮਰੀਕੀ ਪ੍ਰਸਤਾਵ ਦਾ ਜਵਾਬ ਭੇਜਿਆ ਅਤੇ ਸਪੱਸ਼ਟ ਕਿਹਾ ਕਿ ਉਹ ਅਸਥਾਈ ਜੰਗਬੰਦੀ ਨਹੀਂ ਸਗੋਂ ਯੁੱਧ ਦਾ ਸਥਾਈ ਅੰਤ ਚਾਹੁੰਦਾ ਹੈ।

ਰਿਪੋਰਟ ਅਨੁਸਾਰ ਇਰਾਨ ਨੇ 10 ਸ਼ਰਤਾਂ ਰੱਖੀਆਂ ਹਨ। ਇਨ੍ਹਾਂ ਸ਼ਰਤਾਂ ਵਿੱਚ ਖੇਤਰੀ ਟਕਰਾਅ ਨੂੰ ਖਤਮ ਕਰਨਾ, ਹੋਰਮੁਜ਼ ਜਲਡਮਰੂ ਰਾਹੀਂ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਲਈ ਇੱਕ ਪ੍ਰੋਟੋਕੋਲ, ਪਾਬੰਦੀਆਂ ਹਟਾਉਣਾ ਅਤੇ ਪੁਨਰ ਨਿਰਮਾਣ ਸ਼ਾਮਿਲ ਹੈ।

 ਈਰਾਨੀ ਫੌਜ ਨੇ ਕਿਹਾ ਕਿ ਉਹ ਅਮਰੀਕਾ ਅਤੇ ਇਜ਼ਰਾਈਲ ਦੇ ਖਿਲਾਫ ਜੰਗ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਸਿਆਸੀ ਲੀਡਰਸ਼ਿਪ ਇਸ ਨੂੰ ਉਚਿਤ ਸਮਝਦੀ ਹੈ। ਫੌਜ ਦੇ ਬੁਲਾਰੇ ਮੁਹੰਮਦ ਅਕਰਮੀਨੀਆ ਨੇ ਕਿਹਾ ਅਸੀਂ ਉਦੋਂ ਤੱਕ ਜੰਗ ਜਾਰੀ ਰੱਖ ਸਕਦੇ ਹਾਂ ਜਦੋਂ ਤੱਕ ਸਿਆਸੀ ਲੀਡਰਸ਼ਿਪ ਇਸ ਨੂੰ ਸਹੀ ਸਮਝਦੀ ਹੈ।

ਉਨ੍ਹਾਂ ਕਿਹਾ ਕਿ ਇਸ ਜੰਗ ਤੋਂ ਬਾਅਦ ਅਜਿਹਾ ਪੱਧਰ ਹਾਸਿਲ ਕਰਨਾ ਜ਼ਰੂਰੀ ਹੈ ਕਿ ਦੁਸ਼ਮਣ ਪਛਤਾਵੇ ਅਤੇ ਭਵਿੱਖ ਵਿੱਚ ਅਜਿਹੀ ਸਥਿਤੀ ਦੁਬਾਰਾ ਨਾ ਪੈਦਾ ਹੋਵੇ। ਦੂਜੇ ਪਾਸੇ ਇਜ਼ਰਾਈਲ ਨੇ ਅੱਜ ਫਿਰ ਤੋਂ ਈਰਾਨੀ ਗੈਸ ਫੀਲਡ ‘ਤੇ ਹਮਲਾ ਕੀਤਾ। ਦੱਖਣੀ ਪਾਰਸ ਦੁਨੀਆ ਦਾ ਸਭ ਤੋਂ ਵੱਡਾ ਗੈਸ ਖੇਤਰ ਹੈ ਅਤੇ ਇਹ ਈਰਾਨ ਅਤੇ ਕਤਰ ਵਿਚਕਾਰ ਫੈਲਿਆ ਹੋਇਆ ਹੈ। ਇਜ਼ਰਾਈਲ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਈਰਾਨ ਨੇ ਕਿਹਾ ਕਿ ਪਲਾਂਟ ਵਿਚ ਲੱਗੀ ਅੱਗ ਬੁਝ ਗਈ ਹੈ ਅਤੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਰਿਪੋਰਟ ਅਨੁਸਾਰ ਇਜ਼ਰਾਈਲੀ ਹਮਲੇ ਦਾ ਨਿਸ਼ਾਨਾ ਬਣੇ ਪੈਟਰੋ ਕੈਮੀਕਲ ਪਲਾਂਟ ਨੂੰ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਆਪਣੀ ਰਿਪੋਰਟ ‘ਚ ਏਜੰਸੀ ਨੇ ਕਿਹਾ ਕਿ ਅਸਲੂਏਹ ‘ਚ ਦੱਖਣੀ ਪਾਰਸ ਪੈਟਰੋ ਕੈਮੀਕਲ ਪਲਾਂਟ ਤੋਂ ‘ਕਈ ਧਮਾਕੇ’ ਸੁਣੇ ਗਏ ਸਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment