ਨਿਊਯਾਰਕ ‘ਚ ਸਿੱਖ ਸੈਨਿਕ ਨੂੰ ਦਾੜ੍ਹੀ ਵਧਾਉਣ ਤੋਂ ਰੋਕਿਆ,ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀਤੀ ਨਿੰਦਾ

Rajneet Kaur
3 Min Read

ਨਿਊਯਾਰਕ:  ਅਮਰੀਕਾ ਦੇ ਨਿਊਯਾਰਕ ਪੁਲਿਸ ਵਿਭਾਗ ਨੇ ਇਕ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕ ਦਿਤਾ ਹੈ। ਨਿਊਯਾਰਕ ਪੁਲਿਸ ਦੇ ਅਧਿਕਾਰੀਆਂ ਨੇ ਆਪਣੇ ਇੱਕ ਸਿੱਖ ਜਵਾਨ ਚਰਨਜੋਤ ਸਿੰਘ ਟਿਵਾਣਾਨੂੰ ਦਾੜ੍ਹੀ ਵਧਾਉਣ ਤੋਂ ਰੋਕ ਦਿੱਤਾ ਹੈ।  ਚਰਨਜੋਤ ਸਿੰਘ ਨੇ ਮਾਰਚ 2022 ‘ਚ ਆਪਣੇ ਵਿਆਹ ਲਈ ਸਿਰਫ਼ ਡੇਢ ਇੰਚ ਦਾੜ੍ਹੀ ਵਧਾਉਣ ਦੀ ਇਜਾਜ਼ਤ ਮੰਗੀ ਸੀ ਪਰ ਅਧਿਕਾਰੀਆਂ ਨੇ ਪ੍ਰਵਾਨਗੀ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਚਰਨਜੋਤ ਸਿੰਘ ਟਿਵਾਣਾ ਨਿਊਯਾਰਕ ਦੇ ਜੇਮਸਟਾਊਨ ਵਿੱਚ ਰਹਿੰਦਾ ਹੈ। ਇਸ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਯੁਕਤ ਰਾਜ ਅਮਰੀਕਾ ਦੇ ਨਿਯਮਾਂ ਦੀ ਸਖਤ ਆਲੋਚਨਾ ਕੀਤੀ ਹੈ। ਗਿਆਨੀ ਰਘਬੀਰ ਸਿੰਘ ਨੇ ਬਿਆਨ ਵਿਚ ਕਿਹਾ ਕਿ ਅਮਰੀਕਾ ਦੇ ਵਿਕਾਸ ਵਿਚ ਸਿੱਖਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਇਸਦੇ ਨਾਲ ਹੀ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ  ਵੀ ਨੋਟਿਸ ਲਿਆ ਹੈ। ਉਨ੍ਹਾਂ ਨੇ  ਵਿਦੇਸ਼ ਮੰਤਰਾਲੇ ਨੂੰ ਇਕ ਪੱਤਰ ਲਿਖਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ‘ਤੇ ਰੋਸ ਜਤਾਉਂਦਿਆਂ ਕਿਹਾ ਕਿ ਅਮਰੀਕਾ ਦੀ ਹਰ ਚੀਜ਼ ਵਿਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ।ਭਾਵੇਂ ਉਹ ਰਾਜਨੀਤ ਹੋਵੇ ਜਾਂ ਸਾਇੰਸ ਤਕਨਾਲੌਜੀ ਹੋਵੇ। ਅਮਰੀਕਾ ਨੂੰ ਚਲਾਉਣ ਲਈ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ। ਚੰਗੇ ਨਾਗਰਿਕ ਹੋਣ  ਕਰਕੇ  ਸਾਡੇ ਭਰਾ ਉਥੇ ਰਹਿ ਰਹੇ ਹਨ। ਨੌਜਵਾਨ ਉਥੇ ਦੀ ਫੌਜ ਵਿਚ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਕਿਉਂਕਿ ਸਿੱਖਾਂ ‘ਚ ਜਜ਼ਬਾ ਹੈ ਕਿ ਜਿਥੇ ਵੀ ਰਹੀਏ ਉਸ ਦੇਸ਼ ਦੀ ਰੱਖਿਆ ਲਈ ਅਪਣੀ ਜ਼ਿੰਮੇਵਾਰੀ ਨਿਭਾਈਏ ਪਰ ਉਥੇ ਸਾਡੇ ਸਿੱਖ ਫੌਜੀ ਨੂੰ ਦਾੜ੍ਹੀ ਵਧਾਉਣ ਤੋਂ ਰੌਕਿਆ ਗਿਆ ਹੈ। ਇਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਵਿਦੇਸ਼ ਮੰਤਰਾਲੇ ਨਾਲ ਵੀ ਗੱਲ ਕਰਾਂਗੇ ਤੇ ਇਹ ਨਿਸ਼ਚਿਤ ਕਰਾਂਗੇ ਕਿ ਅਮਰੀਕਾ ਦੀ ਸਰਕਾਰ ਸਿੱਖਾਂ ਦੀ ਮਰਿਯਾਦਾ ਦੀ ਉਲੰਘਾਣਾ ਨਾ ਕਰੇ। ਉਨ੍ਹਾਂ ਕਿਹਾ ਕਿ ਇਸ ‘ਤੇ ਸਾਰੀਆਂ ਜਥੇਬੰਦੀਆਂ ਨੂੰ ਇਕਜੁਟ ਹੋਣਾ ਚਾਹੀਦਾ ਹੈ।

ਦਸ ਦਈਏ ਕਿ ਨਿਊਯਾਰਕ ਸੂਬੇ ਦੇ ਇਕ ਸਿੱਖ ਸੈਨਿਕ ਨੂੰ ਉਸ ਦੇ ਵਿਆਹ ਲਈ ਚਿਹਰੇ ਦੇ ਵਾਲ ਵਧਾਉਣ ਤੋਂ ਰੋਕ ਦਿਤਾ ਸੀ ਜਦੋਂ ਕਿ 2019 ਤਹਿਤ ਸੂਬੇ ਕਾਨੂੰਨ ਦੇ ਅਨੁਸਾਰ ਮਜ਼ਦੂਰਾਂ ਨੂੰ ਉਨ੍ਹਾਂ ਦੇ ਧਰਮ ਮੁਤਾਬਕ ਪੌਸ਼ਾਕ ਤੇ ਸੁੰਦਰਤਾ ਦੇ ਫਰਜ਼ਾਂ ਦਾ ਪਾਲਣ ਕਰਨ ਦੀ ਛੋਟ ਹੈ। ਨਿਊਯਾਰਕ ਪੁਲਿਸ ਨੇ ਇਸ ਦੀ ਇਜਾਜ਼ਤ ਨੂੰ ਨਾ ਦੇਣ ਦੇ ਪਿੱਛੇ ਸੁਰੱਖਿਆ ਕਾਰਨ ਦੱਸਿਆ ਹੈ। ਨਿਊਯਾਰਕ ਪੁਲਿਸ ਦਾ ਕਹਿਣਾ ਹੈ ਕਿ ਦਾੜ੍ਹੀ ਹੋਣ ਦੇ ਕਾਰਨ ਸਿੱਖ ਸੈਨਿਕ ਮਾਸਕ ਨਹੀਂ ਪਹਿਨ ਸਕਣਗੇ ਜੋ ਉਨ੍ਹਾਂ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਨਿਊਯਾਰਕ ਪੁਲਿਸ ਵਿਭਾਗ ਵਿਚ ਸਿੱਖ ਸੈਨਿਕਾਂ ਨੇ ਲੰਬੀ ਲੜਾਈ ਦੇ ਬਾਅਦ 2016 ਵਿਚ ਪੱਗ ਬੰਨ੍ਹ  ਕੇ ਡਿਊਟੀ ਕਰਨ ਦਾ ਹੱਕ ਪ੍ਰਾਪਤ ਹੋਇਆ ਸੀ। ਇਹ ਲੰਬੀ ਲੜਾਈ ਦੇ ਬਾਅਦ ਸੰਭਵ ਹੋ ਸਕਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment