ਪੁਲਾੜ ‘ਚ ਸ਼ੂਟਿੰਗ ਕਰ ਕੇ ਧਰਤੀ ‘ਤੇ ਪਰਤੇ ਪੁਲਾੜ ਯਾਤਰੀ ਤੇ ਰੂਸੀ ਫ਼ਿਲਮ ਨਿਰਮਾਤਾ

TeamGlobalPunjab
1 Min Read

ਮਾਸਕੋ : ਆਪਣੀ ਤਰ੍ਹਾਂ ਦੇ ਪਹਿਲੇ ਮਾਮਲੇ ਵਿੱਚ ਪੁਲਾੜ ਵਿੱਚ ਫ਼ਿਲਮ ਦੀ ਸ਼ੂਟਿੰਗ ਦਾ ਕੰਮ‌ ਮੁਕੰਮਲ ਹੋ ਗਿਆ ਹੈ ਅਤੇ ਸ਼ੂਟਿੰਗ ਕਰਨ ਵਾਲੀ ਟੀਮ ਵੀ ਸੁਰੱਖਿਅਤ ਪਰਤ ਆਈ ਹੈ। ਇੱਕ ਪੁਲਾੜ ਯਾਤਰੀ ਤੇ ਰੂਸ ਦੇ ਦੋ ਫਿਲਮ ਨਿਰਮਾਤਾਵਾਂ ਨੂੰ ਲੈ ਕੇ ‘ਸੋਏਜ’ ਪੁਲਾੜ ਕੈਪਸੂਲ ਕੌਮਾਂਤਰੀ ਪੁਲਾੜ ਕੇਂਦਰ ਤੋਂ ਰਵਾਨਾ ਹੋਣ ਦੇ ਸਾਢੇ ਤਿੰਨ ਘੰਟੇ ਬਾਅਦ ਧਰਤੀ ‘ਤੇ ਸੁਰੱਖਿਅਤ ਲੈਂਡ ਕਰ ਗਿਆ।

 

ਧਰਤੀ ਦੇ ਵਾਯੂਮੰਡਲ ‘ਚ ਪ੍ਰਵੇਸ਼ ਕਰਨ ਤੋਂ ਬਾਅਦ ਐਤਵਾਰ ਨੂੰ ਚਾਰ ਵਜ ਕੇ 35 ਮਿੰਟ ‘ਤੇ ਕਜ਼ਾਖਸਤਾਨ ‘ਚ ਕੈਪਸੂਲ ਨੇ ਲੈਂਡ ਕੀਤਾ। ਇਸ ‘ਚ ਪੁਲਾੜ ਯਾਤਰੀ ਓਲੇਗ ਨੋਵੀਤਸਕੀ, ਯੂਲੀਆ ਪੇਰੇਸਿਲਡ ਤੇ ਕਲਿਮ ਸ਼ਿਪੇਂਕੋ ਸਵਾਰ ਸਨ।

- Advertisement -

ਅਦਾਕਾਰਾ ਪੇਰੇਸਿਲਡ ਤੇ ਫਿਲਮ ਨਿਰਦੇਸ਼ਕ ਸ਼ਿਪੇਂਕੋ ‘ਚੈਲੇਂਜ’ ਨਾਂ ਦੀ ਫਿਲਮ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਲਈ ਪੰਜ ਅਕਤੂਬਰ ਨੂੰ ਪੁਲਾੜ ਕੇਂਦਰ ਪੁੱਜੇ ਸਨ ਤੇ 12 ਦਿਨ ਤਕ ਉੱਥੇ ਰਹੇ।

 

- Advertisement -

 

 

ਇਸ ਫਿਲਮ ‘ਚ ਸਰਜਨ ਦਾ ਕਿਰਦਾਰ ਨਿਭਾਅ ਰਹੀ ਪੇਰੇਸਿਲਡ ਨੂੰ ਇਕ ਕਰੂ ਮੈਂਬਰ ਨੂੰ ਬਚਾਉਣ ਲਈ ਪੁਲਾੜ ਕੇਂਦਰ ‘ਚ ਜਾਣਾ ਪੈਂਦਾ ਹੈ। ਪੁਲਾੜ ‘ਚ ਹੀ ਕਰੂ ਮੈਂਬਰ ਨੂੰ ਤੁਰੰਤ ਆਪ੍ਰਰੇਸ਼ਨ ਕਰਨਾ ਪੈਂਦਾ ਹੈ। ਪੁਲਾੜ ਕੇਂਦਰ ‘ਚ ਛੇ ਮਹੀਨੇ ਤੋਂ ਵੱਧ ਸਮਾਂ ਬਿਤਾਉਣ ਵਾਲੇ ਨੋਵਿਤਸਕੀ ਨੇ ਫਿਲਮ ‘ਚ ਬਿਮਾਰ ਪੁਲਾੜ ਯਾਤਰੀ ਦਾ ਕਿਰਦਾਰ ਨਿਭਾਇਆ ਹੈ।

Share this Article
Leave a comment