ਕੈਨੇਡਾ ‘ਚ 21 ਸਾਲਾਂ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

TeamGlobalPunjab
1 Min Read

ਐਬਟਸਫੋਰਡ :ਐਬਟਸਫੋਰਡ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੋ ਸਾਲ ਪਹਿਲਾਂ ਆਪਣੇ ਚੰਗੇ ਭੱਵਿਖ ਲਈ ਨੌਜਵਾਨ ਸਨਦੀਪ ਸਿੰਘ ਉਰਫ ਸੀਪਾ  ਪਿੰਡ ਮਾਛੀਕੇ ਜਿਲਾ ਮੋਗਾ ਤੋਂ ਕੈਨੇਡਾ ਆਇਆ ਸੀ। ਸਨਦੀਪ ਸਿੰਘ ਦੀ ਮੌਤ ਦਿਲ ਦਾ ਦੌਰਾ  ਪੈਣ ਨਾਲ ਹੋ ਗਈ। ਸਨਦੀਪ 21 ਸਾਲਾਂ ਦਾ ਸੀ। ਸੂਚਨਾ ਮੁਤਾਬਕ ਨੌਜਵਾਨ ਰਾਤੀਂ ਦੋ ਵਜੇ ਦੇ ਕਰੀਬ ਕੰਮ ਤੋਂ ਘਰ ਆਇਆ ਤੇ ਨਹਾਉਣ ਵੇਲੇ ਬਾਥਰੂਮ ਵਿੱਚ ਗਿਆ,ਉਥੇ ਹੀ ਉਸਨੂੰ  ਦਿਲ ਦਾ ਦੌਰਾ ਪੈ ਗਿਆ । ਉਸ ਦੇ ਮਾਪੇ ਅਤੇ ਇਕ ਛੋਟੀ ਭੈਣ ਭਾਰਤ ਵਿਚ ਹਨ।

ਆਏ ਦਿਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਤ ਦੀਆਂ ਖ਼ਬਰਾਂ ਨਾਲ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ ਤੇ ਚਿੰਤਾ ਦਾ ਵਿਸ਼ਾ ਹੈ।

 

Share this Article
Leave a comment