ਕੈਨੇਡਾ ਵਿੱਚ ਸਕੇ ਭਰਾ ਦੇ ਕਾਤਲ ਸੰਦੀਪ ਜੱਸਲ ਨੂੰ ਉਮਰ ਕੈਦ ਦੀ ਸਜਾ

TeamGlobalPunjab
2 Min Read

ਟੋਰਾਂਟੋ- ਕੈਨੇਡਾ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਸੰਦੀਪ ਕੁਮਾਰ ਜੱਸਲ ਨੇ ਉਂਟਾਰੀਓ ਸੂਬੇ ਵਿੱਚ ਕਿਚਨਰ ਵਿੱਚ ਆਪਣੇ ਸਕੇ ਭਰਾ ਅਜੈ ਕੁਮਾਰ ਨੂੰ ਕਤਲ ਕਰਨ ਦੇ ਦੋਸ਼ ਅਦਾਲਤ ਵਿੱਚ ਕਬੂਲ ਕੀਤੇ ਹਨ। ਜਿਸ ਤੋਂ ਬਾਅਦ ਜੱਜ ਨੇ ਸੰਦੀਪ ਜੱਸਲ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਇੰਨਾ ਹੀ ਨਹੀਂ ਅਦਾਲਤ ਨੇ ਕਿਹਾ ਕਿ ਸਜਾ ਪੂਰੀ ਹੋਣ ਤੋਂ ਬਾਅਦ ਦੋਸ਼ੀ ਸੰਦੀਪ ਕੁਮਾਰ ਜੱਸਲ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।

ਦੱਸ ਦੇਈਏ ਕੀ ਜੱਜ ਦੇ ਫੈਸਲੇ ਮੁਤਾਬਿਕ ਦੋਸ਼ੀ ਸੰਦੀਪ ਨੂੰ 10 ਸਾਲਾਂ ਤੱਕ ਪੈਰੇਲ ਨਹੀਂ ਮਿਲ ਸਕਦੀ। ਜਾਣਕਾਰੀ ਅਨੁਸਾਰ ਘਟਨਾ 16 ਸਤੰਬਰ 2020 ਨੂੰ ਕੈਂਬਰਿਜ ਵਿਖੇ ਉਸ ਘਰ ‘ਚ ਵਾਪਰੀ ਸੀ ਜਿੱਥੇ ਅਜੈ ਚਾਰ ਹੋਰ ਮੁੰਡਿਆਂ ਨਾਲ ਰਹਿੰਦਾ ਸੀ ਅਤੇ ਸੰਦੀਪ ਨੇ ਕਿਚਨਰ ਤੋਂ ਓਥੇ ਜਾ ਕੇ ਰਾਤ ਦਸ ਕੁ ਵਜੇ ਚਾਕੂ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਸਰਕਾਰੀ ਵਕੀਲ ਅਨੁਸਾਰ ਮੌਕੇ ‘ਤੇ ਕਾਤਲ ਨੇ ਚਾਕੂ ਦੇ 97 ਵਾਰ ਕਰਕੇ ਅਜੇ ਨੂੰ ਖਤਮ ਕੀਤਾ ਸੀ।

ਸੰਦੀਪ ਜੱਸਲ ਨੇ ਜੱਜ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਕਿਹਾ ਕਿ ਜੋ ਕੁਝ ਹੋਇਆ ਉਸ ਨੂੰ ਇਸ ਦਾ ਬੜਾ ਅਫਸੋਸ ਹੈ। ਪਰ ਉਸ ਨੇ ਇਹ ਕਿਉਂ ਕੀਤਾ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ। ਦੱਸ ਦੇਈਏ ਕਿ ਅਜੈ ਅਤੇ ਸੰਦੀਪ ਆਪਣੇ ਮਾਪਿਆਂ ਦੇ ਦੋ ਹੀ ਪੁਤਰ ਸਨ ਅਤੇ ਦੋਵੇਂ ਭਰਾ ਇੱਥੇ ਅੰਤਰ-ਰਾਸ਼ਟਰੀ ਵਿਦਿਆਰਸ਼ੀ ਦੇ ਵਜੋਂ ਕੈਨੇਡਾ ਵਿੱਚ ਕੌਂਸਟੋਗਾ ਕਾਲਜ ਵਿੱਚ ਪੜ੍ਹਨ ਲਈ ਆਏ ਸਨ।

Share this Article
Leave a comment