ਬਲੋਚਿਸਤਾਨ : ਪਾਕਿਸਤਾਨ ਦੇ ਬਲੋਚਿਸਤਾਨ ਵਿੱਚ 7 ਲੋਕਾਂ ਦੀ ਮੌ.ਤ ਹੋ ਗਈ। ਬਲੋਚਿਸਤਾਨ ਦੇ ਮਸਤੁੰਗ ਵਿੱਚ ਸ਼ੁੱਕਰਵਾਰ ਨੂੰ ਪੋਲੀਓ ਟੀਕਾਕਰਨ ਮੁਹਿੰਮ ਦੌਰਾਨ ਹੋਏ ਧਮਾਕੇ ਵਿੱਚ ਪੰਜ ਸਕੂਲੀ ਬੱਚਿਆਂ ਅਤੇ ਇੱਕ ਪੁਲਿਸ ਮੁਲਾਜ਼ਮ ਸਮੇਤ ਸੱਤ ਲੋਕਾਂ ਦੀ ਮੌ.ਤ ਹੋ ਗਈ। ਪੁਲਿਸ ਅਨੁਸਾਰ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਇੱਕ ਮੋਟਰ ਰਿਕਸ਼ਾ ਨੇੜੇ ਹੀ ਸੀ ਜਦੋਂ ਮੋਟਰਸਾਈਕਲ ਵਿੱਚ ਰੱਖੇ ਬੰ.ਬ ਵਿੱਚ ਧਮਾ.ਕਾ ਹੋ ਗਿਆ। ਇਸ ਧਮਾਕੇ ‘ਚ 22 ਲੋਕ ਜ਼ਖਮੀ ਵੀ ਹੋਏ ਹਨ।
ਰਿਪੋਰਟਾਂ ਮੁਤਾਬਿਕ ਸੂਬੇ ਦੇ ਮਸਤੁੰਗ ਜ਼ਿਲ੍ਹੇ ਦੇ ਸਿਵਲ ਹਸਪਤਾਲ ਚੌਕ ਸਥਿਤ ਗਰਲਜ਼ ਸੈਕੰਡਰੀ ਸਕੂਲ ਨੇੜੇ ਸਵੇਰੇ 8.35 ਵਜੇ ਧਮਾਕਾ ਹੋਇਆ। ਜਾਣਕਾਰੀ ਆਨੁਸਾਰ ਅੱਤਵਾਦੀ ਪੋਲੀਓ ਵੈਕਸੀਨ ਦੀ ਸੁਰੱਖਿਆ ਕਰ ਰਹੇ ਪੁਲਿਸ ਕਰਮਚਾਰੀਆਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਬੰ.ਬ ਧਮਾ.ਕੇ ਦੀ ਨਿੰਦਾ ਕੀਤੀ ਅਤੇ ਵਿਦਰੋਹੀਆਂ ਦੇ ਖਿਲਾਫ ਲੜਾਈ ਉਦੋਂ ਤੱਕ ਜਾਰੀ ਰੱਖਣ ਦੀ ਸਹੁੰ ਖਾਧੀ ਜਦੋਂ ਤੱਕ ਉਨ੍ਹਾਂ ਨੂੰ ਦੇਸ਼ ਤੋਂ ਖਤਮ ਨਹੀਂ ਕਰ ਦਿੱਤਾ ਜਾਂਦਾ। ਬਲੋਚਿਸਤਾਨ ਲੰਬੇ ਸਮੇਂ ਤੋਂ ਚੱਲ ਰਹੀ ਬਗਾਵਤ ਦੀ ਅੱਗ ਵਿੱਚ ਸੜ ਰਿਹਾ ਹੈ। ਇੱਥੇ ਵੱਖ-ਵੱਖ ਵੱਖਵਾਦੀ ਸਮੂਹ ਮੁੱਖ ਤੌਰ ‘ਤੇ ਸੁਰੱਖਿਆ ਬਲਾਂ ‘ਤੇ ਹਮਲੇ ਕਰਦੇ ਰਹੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।