ਇਨਫੋਸਿਸ ਨੇ ਵਿਸ਼ੇਸ਼ ਉਡਾਣ ਰਾਹੀਂ ਆਪਣੇ 200 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਅਮਰੀਕਾ ਤੋਂ ਲਿਆਂਦਾ ਵਾਪਸ

TeamGlobalPunjab
1 Min Read

ਨਵੀਂ ਦਿੱਲੀ: ਇਨਫੋਸਿਸ ਕੰਪਨੀ ਨੇ ਕੋਵਿਡ- 19 ਮਹਾਮਾਰੀ ਅਤੇ ਲਾਕਡਾਊਨ ਕਾਰਨ ਅਮਰੀਕਾ ‘ਚ ਫਸੇ ਆਪਣੇ 200 ਤੋਂ ਜ਼ਿਆਦਾ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚਾਰਟਰਡ ਜਹਾਜ਼ ਤੋਂ ਭਾਰਤ ਵਾਪਸ ਲਿਆਉਣ ਦੀ ਵਿਵਸਥਾ ਕੀਤੀ। ਕੰਪਨੀ ਦੇ ਇੱਕ ਉੱਚ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਇਨ੍ਹਾਂ ਲੋਕਾਂ ਨੂੰ ਅਮਰੀਕਾ ਦੇ ਸੈਨ ਫਰਾਂਸਿਸਕੋ ਤੋਂ ਇੱਕ ਵਿਸ਼ੇਸ਼ ਉਡਾਣ ਜ਼ਰੀਏ ਵਾਪਸ ਲਿਆਉਣ ਦੀ ਵਿਵਸਥਾ ਕੀਤੀ ਅਤੇ ਇਹ ਉਡਾਣ ਬੰਗਲੂਰੂ ਪਹੁੰਚ ਗਈ ਹੈ।

ਇਨਫੋਸਿਸ ਦੇ ਸਹਾਇਕ ਉਪ-ਪ੍ਰਧਾਨ ਖੁਦਰਾ ਵਪਾਰ, ਸੀਪੀਜੀ ਅਤੇ ਲਾਜਿਸਟਿਕਸ ਸਮੀਰ ਗੋਸਵੀ ਨੇ ਲਿੰਕਡਇਨ ਪੋਸਟ ਵਿੱਚ ਕਿਹਾ ਹੈ, ਇਨਫੋਸਿਸ ਦੇ ਵਿਸ਼ੇਸ਼ ਜਹਾਜ਼ ਨੇ ਸੈਨ ਫਰਾਂਸਿਸਕੋ ਤੋਂ ਕੰਪਨੀ ਦੇ ਅਣਗਿਣਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਬੰਗਲੂਰੂ ਲਿਆਉਣ ਲਈ ਬੀਤੇ ਦਿਨੀਂ ਉਡ਼ਾਣ ਭਰੀ। ਹਾਲਾਂਕਿ, ਇਨਫੋਸਿਸ ਨੇ ਇਸ ਵਾਰੇ ਕੋਈ ਟਿੱਪਣੀ ਨਹੀਂ ਕੀਤੀ ਪਰ ਸੂਤਰਾਂ ਨੇ ਦੱਸਿਆ ਕਿ ਇਨਫੋਸਿਸ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਸਣੇ 206 ਲੋਕਾਂ ਨੂੰ ਵਾਪਸ ਲਿਆਂਦਾ ਗਿਆ ਹੈ।

ਇੱਕ ਵਿਅਕਤੀ ਨੇ ਦੱਸਿਆ ਕਿ ਲਾਕਡਾਉਨ ਲਾਗੂ ਹੋਣ ‘ਤੇ ਅੰਤਰਰਾਸ਼ਟਰੀ ਉਡਾਣਾ ਮੁਲਤਵੀ ਹੋਣ ਕਾਰਨ ਇਹ ਲੋਕ ਅਮਰੀਕਾ ਵਿੱਚ ਫਸ ਗਏ ਸਨ। ਵਾਪਸ ਲਿਆਏ ਗਏ ਲੋਕਾਂ ਵਿੱਚ ਕੁੱਝ ਕੰਪਨੀ ‘ਚ ਕੰਮ ਕਰਨ ਵਾਲੇ ਕਰਮਚਾਰੀ ਅਤੇ ਕੁੱਝ ਹੋਰ ਉੱਥੇ ਬੈਠਕਾਂ ਅਤੇ ਪ੍ਰੋਗਰਾਮਾਂ ਲਈ ਗਏ ਸਨ।

Share this Article
Leave a comment