ਨਹੀਂ ਰੁਕ ਰਿਹਾ ਕੋਰੋਨਾ ਦਾ ਪ੍ਰਕੋਪ ! ਅੱਜ ਫਿਰ ਹੋਈਆਂ ਕਈ ਮੌਤਾਂ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਯਾਨੀ ਐਤਵਾਰ ਨੂੰ ਇਸ ਭੈੜੀ ਲੈ ਇਲਾਜ਼ ਬਿਮਾਰੀ ਨਾਲ ਚਾਰ ਲੋਕਾਂ ਨੇ ਦਮ ਤੋੜ ਦਿੱਤਾ ਹੈ। ਜਾਣਕਾਰੀ ਮੁਤਾਬਿਕ ਤਾਮਿਲਨਾਡੂ ਵਿਚ ਦੋ, ਰਾਜਸਥਾਨ ਅਤੇ ਗੁਜਰਾਤ ਵਿਚ ਇਕ-ਇਕ ਦੀ ਮੌਤ ਹੋ ਗਈ ਹੈ । ਇਸ ਨਾਲ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 109 ਹੋ ਗਈ ਹੈ। ਚੇਨਈ ਅਤੇ ਤਾਮਿਲਨਾਡੂ ਵਿੱਚ ਅੱਜ ਸਵੇਰੇ ਇੱਕ 60 ਸਾਲਾ ਵਿਅਕਤੀ ਅਤੇ ਇੱਕ 71 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਇਸ ਤੋਂ ਪਹਿਲਾਂ ਰਾਜਸਥਾਨ ਦੇ ਜੈਪੁਰ ‘ਚ ਸ਼ਨੀਵਾਰ ਦੇਰ ਰਾਤ ਇਕ 82 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਨੂੰ 4 ਮਾਰਚ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਐਤਵਾਰ ਸਵੇਰੇ ਉਸ ਦੀ ਕੋਰੋਨਾ ਰਿਪੋਰਟ ਆਈ, ਜਿਸ ਵਿੱਚ ਉਹ ਸਕਾਰਾਤਮਕ ਪਾਇਆ ਗਿਆ। ਉਧਰ ਦੂਜੇ ਪਾਸੇ ਗੁਜਰਾਤ ਦੇ ਸੂਰਤ ਵਿੱਚ ਐਤਵਾਰ ਨੂੰ ਇੱਕ 62 ਸਾਲਾ ਅਉਰਾਤ ਨੇ ਵੀ ਦਮ ਤੋੜ ਦਿੱਤਾ। ਦੋ ਦਿਨ ਪਹਿਲਾਂ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਾਂਚ ਦੌਰਾਨ ਉਸ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਸਾਹਮਣੇ ਆਈ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਮਹਾਰਾਸ਼ਟਰ ਦੇ 6, ਮੱਧ ਪ੍ਰਦੇਸ਼ ਤੋਂ 3, ਤਾਮਿਲਨਾਡੂ ਤੋਂ 2, ਜਦੋਂ ਕਿ ਗੁਜਰਾਤ, ਰਾਜਸਥਾਨ ਅਤੇ ਕਰਨਾਟਕ ਦੇ ਇਕ-ਇਕ ਵਿਅਕਤੀ ਸ਼ਾਮਲ ਹਨ।

ਰਾਜ ਮੌਤਾਂ
ਮਹਾਰਾਸ਼ਟਰ 32
ਤੇਲੰਗਾਨਾ 12
ਮੱਧ ਪ੍ਰਦੇਸ਼ 11
ਗੁਜਰਾਤ 11
ਦਿੱਲੀ 07
ਪੱਛਮ ਬੰਗਾਲ 06
ਰਾਜਸਥਾਨ 05
ਕਰਨਾਟਕ 04
ਪੰਜਾਬ 05
ਤਾਮਿਲਨਾਡੂ 05
ਹਿਮਾਚਲ ਪ੍ਰਦੇਸ਼ 02
ਜੰਮੂ ਕਸ਼ਮੀਰ 02
ਉੱਤਰ ਪ੍ਰਦੇਸ਼ 02
ਕੇਰਲ 02
ਬਿਹਾਰ 01
ਹਰਿਆਣਾ 01
ਚੰਡੀਗੜ੍ਹ 01
ਆਂਦਰਾਂ ਪ੍ਰਦੇਸ਼ 01
ਕੁੱਲ 110

 

Share this Article
Leave a comment