‘ਮਨ ਕੀ ਬਾਤ’ ਦਾ ਅੱਜ 100ਵਾਂ ਐਪੀਸੋਡ, 11 ਵਜੇ ਕੀਤਾ ਜਾਵੇਗਾ ਟੈਲੀਕਾਸਟ, ਹੋਣਗੀਆਂ ਇਹ ਖਾਸ ਗੱਲਾਂ

Rajneet Kaur
2 Min Read

ਨਵੀਂ ਦਿੱਲੀ: ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੀ ਸ਼ਤਾਬਦੀ ਹੋਵੇਗੀ। ਇਸ ਦਾ ਇਤਿਹਾਸਕ ਸੌਵਾਂ ਐਪੀਸੋਡ ਅੱਜ ਸਵੇਰੇ 11 ਵਜੇ ਟੈਲੀਕਾਸਟ ਕੀਤਾ ਜਾਵੇਗਾ। ਇਸ ਮੌਕੇ ਨੂੰ ਵਿਸ਼ੇਸ਼ ਬਣਾਉਣ ਲਈ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ।ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ 100ਵੇਂ ਐਪੀਸੋਡ ਦੀ ਵਿਸ਼ੇਸ਼ ਸਕ੍ਰੀਨਿੰਗ ਦਾ ਆਯੋਜਨ ਕਰ ਰਹੀ ਹੈ। ਵਿਸ਼ੇਸ਼ ਸਕ੍ਰੀਨਿੰਗ ਦਾ ਉਦਘਾਟਨ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਚੰਡੀਗੜ੍ਹ (ਯੂਟੀ) ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਕਰਨਗੇ। ਇਹ ਸਮਾਗਮ ਪ੍ਰਧਾਨ ਮੰਤਰੀ ਦੇ ਮਾਸਿਕ ਰੇਡੀਓ ਪ੍ਰਸਾਰਣ ਦੀ ਨਿਰੰਤਰ ਸਫਲਤਾ ਨੂੰ ਦਰਸਾਉਣ ਲਈ ਆਯੋਜਿਤ ਕੀਤਾ ਜਾਵੇਗਾ ਜੋ ਪੂਰੇ ਭਾਰਤ ਵਿੱਚ 100 ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚ ਚੁੱਕਾ ਹੈ।

ਇਸ ਵਾਰ ਮਦਰੱਸਿਆਂ ਦੇ ਬੱਚਿਆਂ ਨੂੰ ਮਨ ਕੀ ਬਾਤ ਸੁਣਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਨਾਲ ਹੀ, ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਦੁਆਰਾ ਪ੍ਰੇਰਨਾਦਾਇਕ ਕਹਾਣੀਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਨਾਲ ਸਬੰਧਿਤ ਪੁਸਤਕ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨੈਸ਼ਨਲ ਮਿਊਜ਼ੀਅਮ ਆਫ਼ ਮਾਡਰਨ ਆਰਟ ਵਿੱਚ 12 ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

ਦਸਣਯੋਗ ਹੈ ਕਿ ਇਸ 100ਵੇਂ ਐਪੀਸੋਡ ਨੂੰ ਲੈ ਕੇ ਦੇਸ਼-ਵਿਦੇਸ਼ ਤੋਂ ਵੀ ਵਧਾਈਆਂ ਮਿਲ ਰਹੀਆਂ ਹਨ। ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਲਿਖਿਆ ਕਿ ਮਨ ਕੀ ਬਾਤ ਸਫਾਈ, ਸਿਹਤ ਅਤੇ ਮਹਿਲਾ ਸਸ਼ਕਤੀਕਰਨ ਵਰਗੇ ਮੁੱਦਿਆਂ ਲਈ ਉਤਪ੍ਰੇਰਿਕ ਰਿਹਾ ਹੈ। ਦੱਸ ਦੇਈਏ ਕਿ ਪੀਐਮ ਮੋਦੀ ਦੀ ਮਨ ਕੀ ਬਾਤ ਨੇ ਇਸ ਯਾਤਰਾ ਵਿੱਚ ਆਮ ਲੋਕਾਂ ਨੂੰ ਉਮੀਦ ਦਿੱਤੀ ਹੈ।

ਦਸ ਦਈਏ ਕਿ ਮਨ ਕੀ ਬਾਤ ਦਾ ਪਹਿਲਾ ਐਪੀਸੋਡ 3 ਅਕਤੂਬਰ 2014 ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਦੁਨੀਆ ਭਰ ਦੇ 100 ਕਰੋੜ ਲੋਕਾਂ ਨੇ ‘ਮਨ ਕੀ ਬਾਤ’ ਇਕ ਵਾਰ ਜ਼ਰੂਰ ਸੁਣੀ ਹੋਵੇਗੀ। 23 ਕਰੋੜ ਲੋਕ ਇਸਨੂੰ ਨਿਯਮਿਤ ਤੌਰ ‘ਤੇ ਸੁਣਦੇ ਹਨ। 22 ਭਾਰਤੀ ਭਾਸ਼ਾਵਾਂ ਅਤੇ 29 ਉਪਭਾਸ਼ਾਵਾਂ ਤੋਂ ਇਲਾਵਾ, ਇਹ 11 ਵਿਦੇਸ਼ੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਹੁੰਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment