ਐਲ.ਏ.ਸੀ ‘ਤੇ ਭਾਰਤ-ਚੀਨ ਸਰਹੱਦੀ ਤਣਾਅ ਵਿਚਾਲੇ ਬੈਠਕ ਅੱਜ

TeamGlobalPunjab
2 Min Read

ਨਵੀਂ ਦਿੱਲੀ : ਅਸਲ ਕੰਟਰੋਲ ਰੇਖਾ ‘ਤੇ ਭਾਰਤ-ਚੀਨ ਸਰਹੱਦੀ ਤਣਾਅ ਵਿਚਾਲੇ ਅੱਜ ਡਬਲਯੂ.ਐਮ.ਸੀ.ਸੀ ਬੈਠਕ ਹੋਵੇਗੀ। LAC ‘ਤੇ 15 ਜੂਨ ਨੂੰ ਹੋਏ ਗਲਵਾਨ ਘਾਟੀ ਸੰਘਰਸ਼ ਤੋਂ ਬਾਅਦ ਸਰਹੱਦੀ ਤਣਾਅ ਘਟਾਉਣ ਦੀ ਕਵਾਇਦ ‘ਚ ਇਹ ਲਗਾਤਾਰ ਚੌਥੀ ਬੈਠਕ ਹੋਵੇਗੀ। ਦੱਸ ਦਈਏ ਕਿ ਭਾਰਤ-ਚੀਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਵਿਚਾਲੇ ਸਾਂਝੀ ਸੀਮਾ ਪੱਧਰ ਦੀ ਪਿਛਲੀ ਬੈਠਕ 24 ਜੁਲਾਈ, 2020 ਨੂੰ ਹੋਈ ਸੀ। ਉੱਥੇ ਹੀ ਦੋ ਅਗਸਤ ਨੂੰ ਫੌਜ ਦੇ ਅਧਿਕਾਰੀਆਂ ਦੇ ਪੱਧਰ ਦੀ ਗੱਲਬਾਤ ਹੋਈ ਸੀ। ਹਾਲਾਂਕਿ ਇਨ੍ਹਾਂ ਯਤਨਾਂ ਦੇ ਬਾਵਜੂਦ ਐਲਏਸੀ ‘ਤੇ ਵਿਵਾਦ ਦੀ ਸਥਿਤੀ ਬਰਕਰਾਰ ਹੈ।

ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸੈਕਟਰੀ ਪੱਧਰ ਦੇ ਅਧਿਕਾਰੀ ਫੋਨ ਅਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਰਾਹੀਂ ਤਣਾਅ ਘੱਟ ਕਰਨ ‘ਤੇ ਫੈਸਲਾ ਲੈਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ 24 ਜੁਲਾਈ ਨੂੰ ਸਰਹੱਦੀ ਬੈਠਕ ਤੋਂ ਬਾਅਦ ਜਾਰੀ ਬਿਆਨ ‘ਚ ਕਿਹਾ ਸੀ ਕਿ ਦੋਵੇਂ ਪੱਖ ਜਲਦ ਹੀ ਸੀਨੀਅਰ ਕਮਾਂਡਰਾਂ ਦੀ ਬੈਠਕ ਬੁਲਾਉਣ ‘ਤੇ ਸਹਿਮਤੀ ਹੋਏ ਨੇ ਜਿਸ ‘ਚ ਅੱਗੇ ਦੇ ਹੱਲ ਤੈਅ ਕੀਤੇ ਜਾਣਗੇ। ਅਜਿਹਾ ਇਸ ਲਈ ਤਾਂ ਜੋ ਸਰਹੱਦ ‘ਤੇ ਤਣਾਅ ਘੱਟ ਕਰਨ ਅਤੇ ਫੌਜੀ ਘਟਾਉਣ ਦੇ ਨਾਲ ਹੀ ਸ਼ਾਂਤੀ ਬਹਾਲੀ ਜਲਦ ਨਿਸਚਿਤ ਕੀਤੀ ਜਾ ਸਕੇ।

ਪੂਰਬੀ ਲੱਦਾਖ ਵਿਚ ਗਲਵਾਨ ਘਾਟੀ, ਹੌਟ ਸਪਰਿੰਗ, ਪੈਨਗੋਂਗ ਤਸੋ ਅਤੇ ਡੇਪਸਾਂਗ ਵਿਚ ਚੀਨੀ ਘੁਸਪੈਠ ਤੋਂ ਬਾਅਦ ਇਹ ਡਬਲਯੂਐਮਸੀਸੀ ਦੀ ਚੌਥੀ ਗੱਲਬਾਤ ਹੋਵੇਗੀ। ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਇਹ ਪਲੇਟਫਾਰਮ ਸੈਨਿਕ ਅਤੇ ਕੂਟਨੀਤਕ ਪੱਧਰ ਦੀ ਗੱਲਬਾਤ ਦਾ ਏਜੰਡਾ ਤੈਅ ਕਰਦਾ ਹੈ।

Share this Article
Leave a comment