ਮੁੰਬਈ : ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਇੱਕ ਵਾਰ ਮੁੜ ਤੋਂ ਰੌਣਕ ਦੇਖਣ ਨੂੰ ਮਿਲੀ ਹੈ। ਸੋਮਵਾਰ ਮਾਰਕੀਟ ਖੁੱਲ੍ਹਦੇ ਸਾਰ ਹੀ ਇਸ ਨੇ ਰਿਕਾਰਡ ਤੋੜ ਦਿੱਤਾ। ਬਾਜ਼ਾਰ ਖੁਲ੍ਹਣ ਦੇ ਨਾਲ ਹੀ ਬੰਬੇ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ ਪਹਿਲੀ ਵਾਰ 52,000 ਦੇ ਲੈਵਲ ਨੂੰ ਪਾਰ ਕਰ ਗਿਆ। ਦੂਸਰੇ ਪਾਸੇ ਨਿਫਟੀ ਨੇ ਵੀ ਰਿਕਾਰਡ ਤੋੜ ਲੈਵਲ ‘ਤੇ ਟ੍ਰੇਡ ਕਰਨਾ ਸ਼ੁਰੂ ਕਰ ਦਿੱਤਾ।
ਬੰਬੇ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ ਸੋਮਵਾਰ ਸਵੇਰੇ ਸਾਢੇ 9:36 ਵਜੇ 455.38 ਅੰਕਾਂ ਦੇ ਵਾਧੇ ਦੇ ਨਾਲ ‘ਤੇ ਕਾਰੋਬਾਰ ਕਰ ਰਿਹਾ ਸੀ, ਜਦੋਂਕਿ ਇਸ ਤੋਂ ਪਹਿਲਾਂ ਕਾਰੋਬਾਰ ਦੇ ਦੌਰਾਨ 51999.68 ਤਕ ਪਹੁੰਚ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਇੰਡੈਕਸ ਨਿਫਟੀ ਵੀ ਸੋਮਵਾਰ ਸਵੇਰੇ 9:36 ਵਜੇ 120.15 ਅੰਕਾਂ ਦੀ ਤੇਜ਼ੀ ਦੇ ਨਾਲ 15,283.45 ਤਕ ਪਹੁੰਚ ਗਿਆ। ਦਿਨ ਦੀ ਸ਼ੁਰੁਆਤ ਵਿਚ ਲਗਭਗ 1086 ਸ਼ੇਅਰ ਉੱਪਰ ਚੜ੍ਹੇ, ਜਦਕਿ 376 ਸ਼ੇਅਰ ਹੇਠਾਂ ਵੀ ਆਏ ਹਨ। 75 ਸ਼ੇਅਰਾਂ ਵਿਚ ਕੋਈ ਵੀ ਬਦਲਾਅ ਨਹੀਂ ਹੋਇਆ। ਬਾਜ਼ਾਰ ਵਿਚ ਆਏ ਭਾਰੀ ਉਛਾਲ ਦੇ ਕਾਰਨ ਨਿਵੇਸ਼ਕਾਂ ਦੇ ਚਿਹਰੇ ਖਿੜ ਗਏ ਹਨ।