ਮਹਾਰਾਸ਼ਟਰ ‘ਚ ਆਇਆ 4.8 ਤੀਬਰਤਾ ਦਾ ਭੂਚਾਲ

TeamGlobalPunjab
1 Min Read

ਮੁੰਬਈ: ਮਹਾਰਾਸ਼ਟਰ ਦੇ ਪਾਲਘਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪਾਲਘਰ ਵਿੱਚ ਅੱਜ ਸਵੇਰੇ 5:22 ਵਜੇ ਰਿਕਟਰ ਸਕੇਲ ‘ਤੇ 4.8 ਤੀਬਰਤਾ ਦਾ ਭੂਚਾਲ ਆਇਆ। ਹਾਲਾਂਕਿ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ।

ਇਸ ਤੋਂ ਪਹਿਲਾਂ ਉਤਰਾਖੰਡ ਦੇ ਚਮੋਲੀ ਅਤੇ ਰੁਦਰਪ੍ਰਯਾਗ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਮੋਲੀ ਵਿੱਚ ੪:57 ਮਿੰਟ ‘ਤੇ ਭੁਚਾਲ ਦਾ ਝੱਟਕਾ ਮਹਿਸੂਸ ਹੋਇਆ ਤਾਂ ਲਗਭਗ ਪੰਜ ਵਜੇ ਉਖੀਮਠ ਤੋਂ ਰੁਦਰਪ੍ਰਯਾਗ ਤੱਕ ਵੀ ਤੇਜ ਝਟਕੇ ਮਹਿਸੂਸ ਹੋਏ। ਜਾਣਕਾਰੀ ਮੁਤਾਬਕ, ਭੂਚਾਲ ਦਾ ਕੇਂਦਰ ਚਮੋਲੀ ਦੇ ਨੇੜੇ ਰਿਹਾ।

ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 4.4 ਮਾਪੀ ਗਈ ਉੱਥੇ ਹੀ ਰੁਦਰਪ੍ਰਯਾਗ ਵਿੱਚ 2.5 ਤੀਬਰਤਾ ਦਾ ਭੂਚਾਲ ਆਇਆ। ਭੁਚਾਲ ਦਾ ਝੱਟਕਾ ਮਹਿਸੂਸ ਹੋਣ ਉੱਤੇ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ।

Share this Article
Leave a comment