ਗਣਤੰਤਰ ਦਿਵਸ ‘ਤੇ IAF ਦੀ ਝਾਂਕੀ ਦੀ ਅਗਵਾਈ ਕਰ ਰਹੀ ਭਾਰਤ ਦੀ ਪਹਿਲੀ ਮਹਿਲਾ ਰਾਫੇਲ ਪਾਇਲਟ ਸ਼ਿਵਾਂਗੀ ਸਿੰਘ ਨੇ ਦਿਖਾਏ ਜੌਹਰ

TeamGlobalPunjab
2 Min Read

ਨਵੀਂ ਦਿੱਲੀ: ਅੱਜ ਦੇਸ਼ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਰਾਸ਼ਟਰ ਨੇ ਰਾਜਪਥ ‘ਤੇ ਬਹਾਦਰੀ ਅਤੇ ਸੱਭਿਆਚਾਰ ਦਾ ਇੱਕ ਮੈਗਾ ਸ਼ੋਅ ਪੇਸ਼ ਕੀਤਾ। ਦੇਸ਼ ਦੀ ਪਹਿਲੀ ਮਹਿਲਾ ਰਾਫੇਲ ਲੜਾਕੂ ਜੈੱਟ ਪਾਇਲਟ ਸ਼ਿਵਾਂਗੀ ਸਿੰਘ ਬੁੱਧਵਾਰ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਭਾਰਤੀ ਹਵਾਈ ਸੈਨਾ ਦੀ ਝਾਂਕੀ ਦਾ ਹਿੱਸਾ ਸੀ। ਭਾਰਤੀ ਹਵਾਈ ਸੈਨਾ (IAF) ਦੀ ਝਾਂਕੀ ਦਾ ਹਿੱਸਾ ਬਣਨ ਵਾਲੀ ਉਹ  ਦੂਜੀ ਮਹਿਲਾ ਲੜਾਕੂ ਜੈੱਟ ਪਾਇਲਟ ਹੈ।

ਝਾਂਕੀ ਵਿੱਚ ਮਿਗ-21, ਗਨੈੱਟ, ਲਾਈਟ ਕੰਬੈਟ ਹੈਲੀਕਾਪਟਰ (ਐਲਸੀਐਚ), ਅਸਲੇਸ਼ਾ ਰਾਡਾਰ ਅਤੇ ਰਾਫੇਲ ਜਹਾਜ਼ਾਂ ਦੇ ਮਾਡਲ ਪ੍ਰਦਰਸ਼ਿਤ ਕੀਤੇ ਗਏ। ਪਿਛਲੇ ਸਾਲ, ਫਲਾਈਟ ਲੈਫਟੀਨੈਂਟ ਭਾਵਨਾ ਕਾਂਤ ਭਾਰਤੀ ਹਵਾਈ ਸੈਨਾ (IAF) ਦੀ ਝਾਂਕੀ ਦਾ ਹਿੱਸਾ ਬਣਨ ਵਾਲੀ ਪਹਿਲੀ ਮਹਿਲਾ ਲੜਾਕੂ ਜੈੱਟ ਪਾਇਲਟ ਬਣੀ ਸੀ। ਇਸ ਸਾਲ ਦੇਸ਼ ਦੀ ਪਹਿਲੀ ਮਹਿਲਾ ਰਾਫੇਲ ਲੜਾਕੂ ਜੈੱਟ ਪਾਇਲਟ ਫਲਾਈਟ ਲੈਫਟੀਨੈਂਟ ਸ਼ਿਵਾਂਗੀ ਸਿੰਘ ਗਣਤੰਤਰ ਦਿਵਸ ਪਰੇਡ ਵਿੱਚ ਭਾਰਤੀ ਹਵਾਈ ਸੈਨਾ ਦੀ ਝਾਂਕੀ ਦਾ ਹਿੱਸਾ ਸੀ।

ਸ਼ਿਵਾਂਗੀ ਸਿੰਘ ਇਕ ਮਹੀਨੇ ਦੀ ਤਕਨੀਕੀ ਸਿਖਲਾਈ ਲਈ ਕੁਆਲੀਫਾਈ ਕਰਨ ਤੋਂ ਬਾਅਦ ਹੁਣ ਰਾਫੇਲ ਦੇ ਪਹਿਲੇ ਸਕੁਐਡਰਨ ਦਾ ਹਿੱਸਾ ਹੈ।  ਸ਼ਿਵਾਂਗੀ ਸਿੰਘ ਬਨਾਰਸ ਦੀ ਰਹਿਣ ਵਾਲੀ ਹੈ। ਉਹ 2017 ਵਿੱਚ ਆਈਏਐਫ ਵਿੱਚ ਸ਼ਾਮਿਲ ਹੋਈ ਸੀ। ਰਾਫੇਲ ਉਡਾਣ ਤੋਂ ਪਹਿਲਾਂ ਉਹ ਮਿਗ-21 ਬਾਇਸਨ ਜਹਾਜ਼ ਉਡਾ ਚੁੱਕੀ ਹੈ। ਸ਼ਿਵਾਂਗੀ ਸਿੰਘ ਅੰਬਾਲਾ, ਪੰਜਾਬ ਸਥਿਤ ਭਾਰਤੀ ਹਵਾਈ ਸੈਨਾ ਦੇ ਗੋਲਡਨ ਐਰੋ ਸਕੁਐਡਰਨ ਦਾ ਹਿੱਸਾ ਹੈ। ਉਹ ਫੁਲਵਾੜੀਆ ਇਲਾਕੇ ਦੇ ਰਹਿਣ ਵਾਲੇ ਵਪਾਰੀ ਕੁਮਾਰੇਸ਼ਵਰ ਸਿੰਘ ਦੀ ਧੀ ਹੈ। ਉਹ ਸਾਇੰਸ ਵਿੱਚ ਗ੍ਰੈਜੂਏਸ਼ਨ ਦੌਰਾਨ ਹੀ ਏਅਰ ਐਨਸੀਸੀ ਵਿੱਚ ਸ਼ਾਮਿਲ ਹੋਈ ਸੀ। ਸ਼ਿਵਾਂਗੀ ਸਿੰਘ ਨੇ ਸਭ ਤੋਂ ਪਹਿਲਾਂ BHU ਵਿਖੇ ਹਵਾਈ ਜਹਾਜ਼ ਉਡਾਉਣ ਦੀ ਸਿਖਲਾਈ ਲਈ ਸੀ। ਉਸ ਦੇ ਨਾਨਾ ਵੀ ਭਾਰਤੀ ਫੌਜ ਵਿੱਚ ਸਨ। ਸ਼ਿਵਾਂਗੀ ਸਿੰਘ ਨੂੰ ਉਨ੍ਹਾਂ ਤੋਂ ਪ੍ਰੇਰਨਾ ਮਿਲੀ ਅਤੇ ਉਹ ਵੀ ਦੇਸ਼ ਦੀ ਸੇਵਾ ਕਰਨ ਲਈ ਹਵਾਈ ਸੈਨਾ ਵਿੱਚ ਸ਼ਾਮਿਲ ਹੋ ਗਈ।

Share this Article
Leave a comment