ਇਸ ਲੜਕੀ ਨੇ ਛੋਟੇ ਕੱਪੜੇ ਪਾ ਕੇ ਧਾਰਮਿਕ ਗੀਤ ‘ਤੇ ਕੀਤਾ ਅਜਿਹਾ ਅਸ਼ਲੀਲ ਡਾਂਸ ਕਿ ਲੋਕ ਸੜਕਾਂ ‘ਤੇ ਉਤਰ ਆਏ

TeamGlobalPunjab
2 Min Read

ਸੰਗਰੂਰ : ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਵਲੋਂ ਧਾਰਮਿਕ ਗਾਣਿਆ ‘ਤੇ ਛੋਟੇ ਕੱਪੜੇ ਪਾ ਕੇ ਅਸ਼ਲੀਲ ਡਾਂਸ ਕਰਨ ਦਾ ਵਿਰੋਧ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਜਿਸ ਦੇ ਚਲਦਿਆਂ ਜ਼ਿਲ੍ਹਾ ਸੰਗਰੂਰ ਦੇ ਧੂਰੀ ਹਲਕੇ ਅੰਦਰ ਸ਼ਿਵ ਸੈਨਾ ਹਿੰਦੁਸਤਾਨ ਦੇ ਮਹਿਲਾ ਅਤੇ ਯੂਥ ਵਿੰਗ ਵਲੋਂ ਮਿਲ ਕੇ ਸਪਨਾ ਚੌਧਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਸ਼ਿਵ ਸੈਨਿਕਾਂ ਦਾ ਇਲਜ਼ਾਮ ਹੈ ਕਿ ਅਜਿਹਾ ਕਰ ਕੇ ਸਪਨਾ ਚੌਧਰੀ ਨੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜੋ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ਿਵ ਸੈਨਾਂ ਵਾਲਿਆਂ ਨੇ ਪ੍ਰਦਰਸ਼ਨ ਕਰਦਿਆਂ ਸਪਨਾ ਚੌਧਰੀ ਦਾ ਪੁਤਲਾ ਵੀ ਫੂਕਿਆ ਅਤੇ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਆਗੂ ਸੁਮਨ ਸਾਨੀਆਂ ਨੇ ਦੱਸਿਆ ਕਿ ਸਪਨਾ ਚੌਧਰੀ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਜੇਕਰ ਉਹ ਮਾਫੀ ਨਹੀਂ ਮੰਗਦੀ ਤਾਂ ਉਨ੍ਹਾਂ ਵੱਲੋਂ ਹੋਰ ਵੀ ਵੱਡੇ ਪੱਧਰ ‘ਤੇ ਇਹ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਯੂਥ ਵਿੰਗ ਦੇ ਪ੍ਰਧਾਨ ਪ੍ਰਦੀਪ ਵਰਮਾਂ ਨੇ ਸੁਮਨ ਸਾਨੀਆਂ ਦੀ ਗੱਲ ‘ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਜਲਦੀ ਹੀ ਸਪਨਾ ਮਾਫੀ ਨਹੀਂ ਮੰਗਦੀ ਤਾਂ ਉਹ ਵੱਡੇ ਪੱਧਰ ‘ਤੇ ਰੋਸ ਮੁਜ਼ਾਹਰੇ ਕਰਨਗੇ।

ਜਿੱਥੇ ਇੱਕ ਪਾਸੇ ਸ਼ਿਵ ਸੈਨਾ ਹਿੰਦੂਸਤਾਨ ਦੀ ਮਹਿਲਾ ਵਿੰਗ ਅਤੇ ਯੂਥ ਵਿੰਗ ਨੇ ਸਪਨਾ ਚੌਧਰੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਉੱਥੇ ਹੀ ਅਜੇ ਤੱਕ ਸਪਨਾ ਚੌਧਰੀ ਦਾ ਇਸ ਮਾਮਲੇ ‘ਤੇ ਕੋਈ ਪ੍ਰਤੀਕਰਮ ਨਹੀਂ ਆਇਆ ਹੈ । ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਸਪਨਾ ਚੌਧਰੀ ਵਲੋਂ ਮੁਆਫ਼ੀ ਮੰਗੀ ਜਾਂਦੀ ਹੈ ਜਾਂ ਨਹੀਂ ਅਤੇ ਜੇਕਰ ਸਪਨਾ ਚੌਧਰੀ ਅਜਿਹਾ ਨਹੀਂ ਕਰਦੀ ਤਾਂ ਸ਼ਿਵਸੈਨਾ ਹਿੰਦੂਸਤਾਨ ਦਾ ਅਗਲਾ ਕਦਮ ਕੀ ਹੋਵੇਗਾ ।

Share this Article
Leave a comment