ਜੂਨ ਮਹੀਨੇ ‘ਚ ਵੈਕਸੀਨ ਦੀਆਂ 12 ਕਰੋੜ ਖੁਰਾਕਾਂ ਹੋਣਗੀਆਂ ਉਪਲਬਧ : ਕੇਂਦਰ

TeamGlobalPunjab
2 Min Read

ਨਵੀਂ ਦਿੱਲੀ : ਵੈਕਸੀਨ ਦੀ ਕਮੀ ਝੱਲ ਰਹੇ ਦੇਸ਼ ਦੇ ਲੋਕਾਂ ਨੂੰ ਕੇਂਦਰ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਜੂਨ ਮਹੀਨੇ ਵਿੱਚ ਦੇਸ਼ ਅੰਦਰ ਵੈਕਸੀਨ ਦੀਆਂ 12 ਕਰੋੜ ਖੁਰਾਕਾਂ ਉਪਲਬਧ ਹੋਣਗੀਆਂ।

ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਅਗਲੇ ਮਹੀਨੇ “ਨੈਸ਼ਨਲ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ” ਦੇ ਤਹਿਤ ਕਰੀਬ 12 ਕਰੋੜ ਵੈਕਸੀਨ ਦੀ ਡੋਜ਼ ਉਪਲਬਧ ਹੋਵੇਗੀ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

 

 

ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਤੇਜ਼ੀ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਕਰਨ ਲਈ ਕੋਸ਼ਿਸ਼ਾਂ ਵਿੱਚ ਜੁਟੀ ਹੋਈ ਹੈ ਤਾਂ ਜੋ ਸਾਰਿਆਂ ਦੇ ਸਹਿਯੋਗ ਨਾਲ ਭਾਰਤ ਕੋਰੋਨਾ ਮੁਕਤ ਹੋ ਸਕੇ।

- Advertisement -

ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਕੋਰੋਨਾ ਦੇ 1.82 ਕਰੋੜ ਤੋਂ ਵਧ ਟੀਕੇ ਅਜੇ ਵੀ ਉਪਲਬਧ ਹਨ ਤੇ ਉਨ੍ਹਾਂ ਨੂੰ ਅਗਲੇ ਤਿੰਨ ਦਿਨਾਂ ’ਚ 4 ਲੱਖ ਤੋਂ ਵਧ ਡੋਜ਼ ਮਿਲ ਜਾਵੇਗੀ।

 

ਕੇਂਦਰ ਨੇ ਕਿਹਾ ਸੀ ਕਿ ਹੁਣ ਤਕ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 22.77 ਕਰੋੜ ਤੋਂ ਵਧ ਵੈਕਸੀਨ ਡੋਜ਼ ਮੁਫਤ ਸ਼੍ਰੇਣੀ ਤੇ ਹਰ ਸੂਬਾ ਖਰੀਦ ਸ਼੍ਰੇਣੀ ਦੇ ਮਾਧਿਅਮ ਨਾਲ ਮੁਹੱਇਆ ਕਰਾਈ ਹੈ। ਇਸਦੇ ਨਾਲ ਹੀ ਮੰਤਰਾਲੇ ਵੱਲੋਂ ਕਿਹਾ ਗਿਆ ਸੀ ਇਨ੍ਹਾਂ ’ਚ ਬਰਬਾਦ ਹੋਈਆਂ ਤੇ ਲਗਾਈਆਂ ਗਈਆਂ ਡੋਜ਼ ਦੀ ਕੁੱਲ ਗਿਣਤੀ 20,80,09,397 ਹੈ।

ਜ਼ਿਕਰਯੋਗ ਹੈ ਕਿ ਵੈਕਸੀਨ ਦੀ ਕਿੱਲਤ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਅੰਤਰਰਾਸ਼ਟਰੀ ਪੱਧਰ ‘ਤੇ ਵੈਕਸੀਨ ਵਾਸਤੇ ਕੋਸ਼ਿਸ਼ਾਂ ਵਿੱਚ ਜੁਟੀ ਹੋਈ ਹੈ। ਉਧਰ ਵਿਰੋਧੀ ਧਿਰ ਵੈਕਸੀਨ ਦੇ ਮੁੱਦੇ ‘ਤੇ ਲਗਾਤਾਰ ਸਰਕਾਰ ਨੂੰ ਘੇਰ ਰਹੇ ਹਨ ।

 

Share this Article
Leave a comment