9 ਰੁਪਏ ‘ਚ ਵਿਦੇਸ਼ ਘੁੰਮਣ ਦਾ ਮੌਕਾ, ਏਅਰਲਾਈਨ ਦਾ ਧਮਾਕੇਦਾਰ ਆਫਰ

Prabhjot Kaur
2 Min Read

ਨਿਊਜ਼ ਡੈਸਕ: ਜੇਕਰ ਤੁਸੀਂ ਵੀ ਵਿਦੇਸ਼ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਕੰਮ ਦੀ ਖਬਰ ਹੈ। ਏਅਰਲਾਈਨਜ਼ ਵਲੋਂ ਇੱਕ ਅਜਿਹਾ ਆਫਰ ਲਾਂਚ ਕੀਤਾ ਗਿਆ ਹੈ, ਜਿਸ ਦੇ ਜ਼ਰੀਏ ਤੁਸੀਂ ਸਿਰਫ 9 ਰੁਪਏ ਦੀ ਸ਼ੁਰੂਆਤੀ ਕੀਮਤ ‘ਚ ਵੀਅਤਨਾਮ ਦੀ ਹਵਾਈ ਯਾਤਰਾ ਕਰ ਸਕਦੇ ਹੋ।

ਹਾਲਾਂਕਿ ਇਹ ਆਫਰ 15 ਅਗਸਤ ਤੋਂ ਚੱਲ ਰਿਹਾ ਹੈ, ਪਰ ਆਖਰੀ ਤਰੀਕ 26 ਅਗਸਤ ਯਾਨੀ ਕੱਲ੍ਹ ਤੱਕ ਹੈ। ਇਹ ਪੇਸ਼ਕਸ਼ ਵੀਅਤਨਾਮ ਅਤੇ ਭਾਰਤ ਵਿਚਾਲੇ 17 ਰੂਟਾਂ ਲਈ ਵੈਧ ਹੈ। ਇਸ ਵਿੱਚ ਦਿੱਲੀ, ਹੈਦਰਾਬਾਦ, ਅਹਿਮਦਾਬਾਦ ਅਤੇ ਮੁੰਬਈ ਤੋਂ ਇਲਾਵਾ ਵੀਅਤਨਾਮ ਦੀ ਰਾਜਧਾਨੀ ਹਨੋਈ, ਹੋ ਚੀ ਮਿਨਹ, ਡਾ.ਨਾਂਗ ਅਤੇ ਫੂ ਕੋਕ ਸ਼ਾਮਲ ਹਨ।

ਜੇਕਰ ਤੁਸੀਂ 26 ਅਗਸਤ 2022 ਤੱਕ ਟਿਕਟ ਬੁੱਕ ਕਰਦੇ ਹੋ, ਤਾਂ ਤੁਹਾਨੂੰ ਇਸ ਪੇਸ਼ਕਸ਼ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਯਾਤਰਾ ਦੀ ਮਿਤੀ 15 ਅਗਸਤ 2022 ਤੋਂ 26 ਮਾਰਚ 2023 ਤੱਕ ਹੋਣੀ ਚਾਹੀਦੀ ਹੈ। ਉਦੋਂ ਹੀ ਤੁਸੀਂ ਸਸਤੀਆਂ ਟਿਕਟਾਂ ਦਾ ਲਾਭ ਪ੍ਰਾਪਤ ਕਰ ਸਕੋਗੇ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਇਹ ਆਫਰ ਭਾਰਤ ਤੋਂ ਵੀਅਤਨਾਮ (ਵੀਅਤਨਾਮ-ਇੰਡੀਆ ਫਲਾਈਟ ਆਫਰ) ਜਾਣ ਵਾਲੀਆਂ 30,000 ਤੋਂ ਵੱਧ ਟਿਕਟਾਂ ‘ਤੇ ਦਿੱਤਾ ਹੈ।

ਜਾਣਕਾਰੀ ਮੁਤਾਬਕ ਵੀਅਤਜੈੱਟ ਭਾਰਤ ਦੀ ਮੁੱਖ ਮੰਜ਼ਿਲ ਨੂੰ ਦੱਖਣ-ਪੂਰਬੀ ਏਸ਼ੀਆ (ਬਾਲੀ, ਬੈਂਕਾਕ, ਸਿੰਗਾਪੁਰ, ਕੁਆਲਾਲੰਪੁਰ), ਉੱਤਰ-ਪੂਰਬੀ ਏਸ਼ੀਆ (ਸਿਓਲ, ਬੁਸਾਨ, ਟੋਕੀਓ, ਓਸਾਕਾ, ਤਾਈਪੇ) ਅਤੇ ਏਸ਼ੀਆ ਪੈਸੀਫਿਕ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਅਤਜੈੱਟ ਵਰਤਮਾਨ ਵਿੱਚ ਨਵੀਂ ਦਿੱਲੀ/ਮੁੰਬਈ ਨੂੰ ਵੀਅਤਨਾਮ ਵਿੱਚ ਹਨੋਈ/ਹੋ ਚੀ ਮਿਨਹ ਸਿਟੀ ਨਾਲ ਹਫ਼ਤੇ ਵਿੱਚ 4 ਉਡਾਣਾਂ ਨਾਲ ਜੋੜਦਾ ਹੈ। ਸਤੰਬਰ 2022 ਤੋਂ VietJet ਗਿਆਰਾਂ ਵਾਧੂ ਰੂਟਾਂ ਦਾ ਸੰਚਾਲਨ ਕਰੇਗਾ।

- Advertisement -

ਦੱਸਣਯੋਗ ਹੈ ਕਿ ਭਾਰਤ ਅਤੇ ਵੀਅਤਨਾਮ ਸ਼ਹਿਰ ਦੇ ਵਿਚਾਲੇ ਸਿੱਧੀ ਉਡਾਣ ਵਿੱਚ ਲਗਭਗ ਪੰਜ ਤੋਂ ਛੇ ਘੰਟੇ ਲੱਗਦੇ ਹਨ, ਪਰ ਬੈਂਕਾਕ ਜਾਂ ਸਿੰਗਾਪੁਰ ਨਾਲ ਜੁੜਨ ‘ਚ ਯਾਤਰਾ ਦਾ ਸਮਾਂ ਦੁੱਗਣਾ ਹੋ ਕੇ 10 ਜਾਂ 12 ਘੰਟੇ ਹੋ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment