ਭਾਜਪਾ ਦੀ ਵੱਡੀ ਆਗੂ ‘ਤੇ ਸ਼ਰੇਆਮ ਚਲਾਈਆਂ ਗੋਲੀਆਂ, ਮੌਤ

TeamGlobalPunjab
1 Min Read

ਗੁਡਗਾਉਂ : ਇੱਥੇ ਭਾਜਪਾ ਦੀ ਇੱਕ ਵੱਡੀ ਨੇਤਾ ਮੁਨੇਸ਼ ਗੋਦਾਰਾ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਦਾ ਦੋਸ਼ ਕਿਸੇ ਹੋਰ ‘ਤੇ ਨਹੀਂ ਬਲਕਿ ਉਸ ਦੇ ਪਤੀ ‘ਤੇ ਲੱਗ ਰਿਹਾ ਹੈ। ਦੱਸਣਯੋਗ ਹੈ ਕਿ ਉਹ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਨ। ਰਿਪੋਰਟਾਂ ਮੁਤਾਬਿਕ ਗੋਦਾਰਾ ਦੇ ਬਾਹਰ ਕਿਸੇ ਵਿਅਕਤੀ ਨਾਲ ਸਬੰਧ ਸਨ ਜਿਸ ਕਾਰਨ ਉਸ ਦੇ ਪਤੀ ਨਾਲ ਝਗੜਾ ਹੋ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਮਹਿਲਾ ਦੇ ਪਤੀ ਨੇ ਉਸ ‘ਤੇ ਗੋਲੀ ਚਲਾ ਦਿੱਤੀ।

 

ਰਿਪੋਰਟਾਂ ਮੁਤਾਬਿਕ ਇੱਥੇ ਪੁਲਿਸ ਅਧਿਕਾਰੀਆਂ ਨੇ ਸੈਕਟਰ 93 ਦੀ ਸਪੇਸ ਸੋਸਾਇਟੀ ਅੰਦਰ ਇੱਕ ਮਹਿਲਾ ਦੀ ਲਾਸ਼ ਹੋਣ ਦੀ ਸੂਚਨਾ ਮਿਲੀ ਸੀ।  ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਦੀ ਸਨਾਖਤ ਕੀਤੀ ਤਾਂ ਪਤਾ ਲੱਗਾ ਕਿ ਉਹ ਭਾਜਪਾ ਨੇਤਾ ਮੁਨੇਸ਼ ਗੋਦਾਰਾ ਹੈ।

- Advertisement -

ਦੱਸ ਦਈਏ ਕਿ ਮੁਨੇਸ਼ ਗੋਦਾਰਾ ਦੇ ਪਤੀ ਦਾ ਨਾਮ ਸੁਨੀਲ ਗੋਦਾਰਾ ਦੱਸਿਆ ਜਾ ਰਿਹਾ ਹੈ ਅਤੇ ਇਨ੍ਹਾਂ ਦਾ ਵਿਆਹ 2001 ਵਿੱਚ ਹੋਇਆ ਸੀ।

Share this Article
Leave a comment