ਬੇਗਾਨੇ ਮੁਲਕ ਦੀ ਧਰਤੀ ‘ਤੋਂ ਕਤਲਾਂ, ਲੁੱਟਾਂ ਖੋਹਾਂ ਦੀਆਂ ਝੜੱਪਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਕੁਝ ਅਜਿਹੀ ਹੀ ਇੱਕ ਝੜੱਪ ਦਾ ਮਾਮਲਾ ਸਾਹਮਣੇ ਆਇਆ ਕੈਨੇਡਾ ਅੰਦਰ ਜਿੱਥੇ ਸਾਲ ਪੁਰਾਣੇ ਮਾਮਲੇ ‘ਚ ਕਤਲੇਆਮ ਦੇ ਜਾਂਚ ਅਧਿਕਾਰੀਆਂ ਨੇ ਸਹਿਯੋਗ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਐਬਟਸਫੋਰਡ ‘ਚ ਰਹਿਣ ਵਾਲੇ ਇੱਕ ਭਾਰਤੀ ਮੂਲ ਦੇ ਵਿਅਕਤੀ ਦੇ 19 ਸਾਲਾ ਨੌਜਵਾਨ ਦਾ ਬੀਤੇ ਸਾਲ ਕਤਲ ਹੋ ਗਿਆ ਸੀ ਅਤੇ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਸੀ।
On Nov12, 2018 Jagvir Malhi,19yo, became an unintended homicide victim from a targeted shooting in #Abbotsford. He had no criminal history but there were those in his life who were involved in the gang conflict. We have made great strides in the case and have identified suspects. pic.twitter.com/WEv75fpDe8
— IHIT (@HomicideTeam) December 6, 2019
ਸਾਬਕਾ ਸਟਾਰ ਬਾਸਕਿਟਬਾਲ ਖਿਡਾਰੀ ਅਤੇ ਫਰੇਜ਼ਰ ਵੈਲੀ ਯੂਨੀਵਰਸਿਟੀ ਵਿੱਚ ਕ੍ਰਿਮੀਨੋਲੋਜੀ ਦੇ ਦੂਜੇ ਸਾਲ ਦੇ ਵਿਦਿਆਰਥੀ ਜਗਵੀਰ ਮੱਲ੍ਹੀ ਨੂੰ ਕਰੀਬ ਸਾਢੇ ਤਿੰਨ ਵਜੇ ਸਿਮਪਸਨ ਅਤੇ ਰਾਸ ਸੜਕਾਂ ਦੇ ਚੌਰਾਹੇ ‘ਤੇ ਗੋਲੀ ਮਾਰ ਦਿੱਤੀ ਗਈ। ਇਹ ਘਟਨਾ 12 ਨਵੰਬਰ 2018 ਦੀ ਹੈ।
ਇਸ ਕੇਸ ਦੀ ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਦਾ ਮੰਨਣਾ ਹੈ ਕਿ ਜਗਵੀਰ ਦਾ ਕਤਲ ਕੋਈ ਨਿਸ਼ਾਨਾ ਬਣਾ ਕੇ ਨਹੀਂ ਸੀ ਕੀਤਾ ਗਿਆ ਬਲਕਿ ਉਸ ਦਾ ਕਤਲ ਗਲਤੀ ਨਾਲ ਹੋਇਆ ਸੀ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਫਿਰ ਲੋਕਾਂ ਨੂੰ ਕੇਸ ਵਿੱਚ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
Jagvir was shot at 3:30pm in Abby and a burning blue Acura TL was found at 128A St & 109 Ave in Surrey at 4:20pm. We have definitively linked the 2 incidents. Video footage shows a white Mazda3 leaving the burn site. Anyone with info please contact #IHIT pic.twitter.com/c3TcWydnRK
— IHIT (@HomicideTeam) December 6, 2019
ਜਾਂਚ ਅਧਿਕਾਰੀਆਂ ਅਨੁਸਾਰ ਮੱਲੀ ਖੁਦ ਭਾਵੇਂ ਕਿਸੇ ਤਰ੍ਹਾਂ ਦੇ ਅਪਰਾਧ ਵਿੱਚ ਸ਼ਾਮਲ ਨਹੀਂ ਸੀ ਪਰ ਫਿਰ ਵੀ ਉਹ ਕੁਝ ਅਜਿਹੇ ਵਿਅਕਤੀਆਂ ਨੂੰ ਜਾਣਦਾ ਸੀ ਜਿਹੜੇ ਕਿ ਅਪਰਾਧ ਦੀ ਦੁਨੀਆਂ ‘ਚ ਸ਼ਾਮਲ ਸਨ।