ਦਲਾਈ ਲਾਮਾ ਨੇ ਜਨਤਕ ਤੌਰ ‘ਤੇ ਬੱਚੇ ਨੂੰ ਚੁੰਮਿਆ, ਸੋਸ਼ਲ ਮੀਡੀਆ ‘ਤੇ ਮਚਿਆ ਹੰਗਾਮਾ

Rajneet Kaur
3 Min Read

ਨਿਊਜ਼ ਡੈਸਕ: ਦਲਾਈ ਲਾਮਾ ਦਾ ਇੱਕ  ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਹੈ। ਜਿਸ ਵਿੱਚ ਉਹ ਇੱਕ ਬੱਚੇ ਨੂੰ ਬੁੱਲ੍ਹਾਂ ‘ਤੇ ਚੁੰਮਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਬੁੱਲ੍ਹਾਂ ‘ਤੇ ਚੁੰਮਣ ਦੇ ਨਾਲ-ਨਾਲ ਉਹ ਉਸ ਨੂੰ ‘ਆਪਣੀ ਜੀਭ ਚੂਸਣ’ ਲਈ ਵੀ ਕਹਿੰਦੇ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ‘ਤੇ ਧਰਮਗੁਰੂ ਦੀ ਜੰਮ ਕੇ ਅਲੋਚਨਾ ਕਰ ਰਹੇ ਹਨ। ਟਵਿੱਟਰ ‘ਤੇ ਇਸ ਵੀਡੀਓ ‘ਤੇ ਯੂਜ਼ਰਸ ਗੁੱਸੇ ਨਾਲ ਭਰੇ ਰਿਐਕਸ਼ਨ ਦੇ ਰਹੇ ਹਨ।  ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਲਾਈ ਲਾਮਾ ਵਿਵਾਦਾਂ ਵਿੱਚ ਘਿਰੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਦਲਾਈ ਲਾਮਾ ਇਕ ਬੋਧੀ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਚੰਡੀਗੜ੍ਹ ਗਏ ਸਨ। ਜਿੱਥੇ ਉਨ੍ਹਾਂ ਨੇ ਬੱਚੇ ਨੂੰ ਚੁੰਮਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਵੀਡੀਓ ਸ਼ੇਅਰ ਕਰਦੇ ਹੋਏ ਟਵਿੱਟਰ ਯੂਜ਼ਰ ਜੋਸਟ ਬ੍ਰੋਕਰਸ ਨੇ ਲਿਖਿਆ, ‘ਦਲਾਈ ਲਾਮਾ ਇੱਕ ਬੋਧੀ ਸਮਾਗਮ ਵਿੱਚ ਇੱਕ ਭਾਰਤੀ ਲੜਕੇ ਨੂੰ ਚੁੰਮ ਰਹੇ ਹਨ ਅਤੇ ਉਸਦੀ ਜੀਭ ਨੂੰ ਛੂਹਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਇਕ ਹੋਰ ਟਵਿੱਟਰ ਯੂਜ਼ਰ ਦੀਪਿਕਾ ਪੁਸ਼ਕਰ ਨਾਥ ਨੇ ‘@DalaiLama’ ਨੂੰ ਟੈਗ ਕਰਦੇ ਹੋਏ ਲਿਖਿਆ, ਇਹ ਅਸ਼ਲੀਲ ਹੈ ਅਤੇ ਕਿਸੇ ਨੂੰ ਵੀ ਦਲਾਈਲਾਮਾ ਦੇ ਇਸ ਵਿਵਹਾਰ ਨੂੰ ਜਾਇਜ਼ ਨਹੀਂ ਠਹਿਰਾਉਣਾ ਚਾਹੀਦਾ। ਜਸ ਓਬੇਰਾਏ ਨੇ ਟਵੀਟ ਕੀਤਾ ਮੈਂ ਇਹ ਕੀ ਦੇਖ ਰਿਹਾ ਹਾਂ? ਉਨ੍ਹਾਂ ਨੂੰ ਤਾਂ ਇਸ ਦੇ ਲਈ ਗ੍ਰਿਫਤਾਰ ਕਰ ਲਿਆ ਜਾਣਾ ਚਾਹੀਦਾ ਹੈ।

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਲਾਈਲਾਮਾ ਕਿਸੇ ਵਿਵਾਦ ਵਿੱਚ ਫਸੇ ਹੋਣ। ਇਸ ਤੋਂ ਪਹਿਲਾਂ 2019 ਵਿੱਚ, ਉਸਨੇ ਇਹ ਕਹਿ ਕੇ ਇੱਕ ਵੱਡਾ ਵਿਵਾਦ ਖੜ੍ਹਾ ਕੀਤਾ ਸੀ ਕਿ ਜੇਕਰ ਉਸਦੀ ਉੱਤਰਾਧਿਕਾਰੀ ਇੱਕ ਔਰਤ ਹੋਣੀ ਚਾਹੀਦੀ ਹੈ, ਤਾਂ ਉਸਨੂੰ ਆਕਰਸ਼ਕ ਹੋਣਾ ਚਾਹੀਦਾ ਹੈ। ਇਹ ਕਮੈਂਟ ਦਲਾਈ ਲਾਮਾ ਨੇ ਇੱਕ  ਇੰਟਰਵਿਊ ਵਿੱਚ ਕੀਤਾ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਇਸ ਦੇ ਲਈ ਮਾਫੀ ਮੰਗ ਲਈ ਸੀ।

- Advertisement -

ਪਿਛਲੇ ਮਹੀਨੇ ਦਲਾਈ ਲਾਮਾ ਨੇ ਅਮਰੀਕਾ ਵਿੱਚ ਪੈਦਾ ਮੰਗੋਲਿਆਈ ਮੁੰਡੇ ਨੂੰ 10ਵੇਂ ਖਲਖਾ ਜੇਤਸੁਨ ਧੰਪਾ ਰਿੰਪੋਛੇ ਵਜੋਂ ਨਾਮਜ਼ਦ ਕੀਤਾ ਸੀ। ਇਹ ਤਿੱਬਤੀ ਬੌਧ ਧਰਮ ਵਿੱਚ ਤੀਜੀ ਸਰਵਉੱਚ ਰੈਂਕ ਹੈ। ਤਿੱਬਤੀ ਬੌਧ ਧਰਮ ਵਿੱਚ ਅੱਠ ਸਾਲ ਦੇ ਬੱਚੇ ਨੂੰ ਤੀਜੇ ਸਭ ਤੋਂ ਵੱਡੇ ਲਾਮਾ ਵਜੋਂ ਨਿਯੁਕਤ ਕਰਨ ਦੇ ਕਦਮ ਤੋਂ ਚੀਨ ਦੇ ਨਾਰਾਜ਼ ਹੋਣ ਦੀ ਸੰਭਾਵਨਾ ਹੈ। ਜੋ ਇਸ ਗੱਲ ‘ਤੇ ਅੜੀ ਹੈ ਕਿ ਉਹ ਆਪਣੀ ਸਰਕਾਰ ਦੁਆਰਾ ਚੁਣੇ ਗਏ ਬੋਧੀ ਨੇਤਾਵਾਂ ਨੂੰ ਹੀ ਮਾਨਤਾ ਦੇਵੇਗਾ। ਦਰਅਸਲ ਬੀਜਿੰਗ ਨੇ ਦਲਾਈ ਲਾਮਾ ‘ਤੇ ਤਿੱਬਤ ‘ਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ। ਇਹ ਕੇਂਦਰੀ ਤਿੱਬਤੀ ਪ੍ਰਸ਼ਾਸਨ (ਸੀਟੀਏ) ਨੂੰ ਮਾਨਤਾ ਨਹੀਂ ਦਿੰਦਾ, ਜੋ ਕਿ ਭਾਰਤ, ਨੇਪਾਲ, ਕੈਨੇਡਾ ਅਤੇ ਅਮਰੀਕਾ ਸਮੇਤ ਲਗਭਗ 30 ਦੇਸ਼ਾਂ ਵਿੱਚ ਰਹਿ ਰਹੇ ਲਗਭਗ 100,000 ਨਿਰਵਾਸਿਤ ਤਿੱਬਤੀਆਂ ਦੀ ਨੁਮਾਇੰਦਗੀ ਕਰਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment