ਪੰਜਾਬਣ ਮੁਟਿਆਰ ਨੇ ਨਿਵੇਕਲੇ ਢੰਗ ਨਾਲ ਕੀਤਾ ਕਿਸਾਨ ਅੰਦੋਲਨ ਦਾ ਸਮਰਥਨ, ਦੇਖੋ Video

TeamGlobalPunjab
2 Min Read

ਮੈਲਬਰਨ: ਕਿਸਾਨ ਅੰਦੋਲਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਦੇ ਲਈ ਦੁਨੀਆਂ ਭਰ ਵਿੱਚ ਵਸਦੇ ਕਿਸਾਨ ਹਿਤੈਸ਼ੀ ਵੱਖੋ-ਵੱਖਰੇ ਢੰਗ ਨਾਲ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਪਣੀ ਆਵਾਜ ਬੁਲੰਦ ਕਰ ਰਹੇ ਹਨ। ਜਿਸ ਵਿੱਚ ਕਾਰ ਰੈਲੀਆਂ, ਸ਼ਾਂਤਮਈ ਪ੍ਰਦਰਸ਼ਨ ਤੇ ਭਾਰਤੀ ਦੂਤਾਵਾਸਾਂ ਦੇ ਬਾਹਰ ਪ੍ਰਦਰਸ਼ਨਾਂ ਦੇ ਦੌਰ ਜਾਰੀ ਹਨ। ਉਥੇ ਹੀ ਮੈਲਬਰਨ ਦੀ ਇੱਕ ਦਲੇਰ ਪੰਜਾਬਣ ਮੁਟਿਆਰ ਬਲਜੀਤ ਕੌਰ ਨੇ ਨਿਵੇਕਲੇ ਢੰਗ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।

ਬਲਜੀਤ ਕੌਰ ਨੇ ਕਿਸਾਨੀ ਅੰਦੋਲਨ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਲਈ 15 ,000 ਫੁੱਟ ਤੋ ਛਾਲ (ਸਕਾਈ ਡਾਈਵ) ਮਾਰੀ ਤੇ ਉਚਾਈ ਤੋਂ ਹੀ ਨਾਅਰੇ ਲਗਾਏ। ਇਸ ਮੌਕੇ ਬਲਜੀਤ ਨੇ ਜੋ ਕਪੜੇ ਪਾਏ ਹੋਏ ਉਸ ਉਪਰ ਕਿਸਾਨ ਅੰਦੋਲਨ ਦੇ ਹੱਕ ਵਿੱਚ ਸਲੋਗਨ ਲ਼ਿਖੇ ਹੋਏ ਸਨ। ਇਸ ਤੋਂ ਇਲਾਵਾ ਕੌਰ ਨੇ ਛਾਲ ਮਾਰਨ ਤੋ ਪਹਿਲਾਂ ਕਿਸਾਨੀ ਝੰਡਾ ਲੈ ਕੇ ਜਾਣ ਦੀ ਇਜਾਜ਼ਤ ਮੰਗੀ ਸੀ ਪਰ ਸੁਰੱਖਿਆ ਕਾਰਨਾਂ ਕਰ ਕੇ ਇਹ ਸੰਭਵ ਨਾ ਹੋ ਸਕਿਆ ਤਾਂ ਉਸ ਨੇ ਮਾਸਕ ਉਪਰ ਹੀ ਕਿਸਾਨੀ ਅੰਦੋਲਨ ਨਾਲ ਸਬੰਧਤ ਸਲੋਗਨ ਲ਼ਿਖਵਾ ਲਏ।

- Advertisement -

ਬਲਜੀਤ ਕੌਰ ਨੇ ਦੱਸਿਆ ਕਿ ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੁੜਕਾਂ ਕਲਾਂ ਦੀ ਜੰਮਪਲ ਹੈ ਤੇ 2017 ਵਿੱਚ ਹੀ ਵਿਦਿਆਰਥੀ ਵੀਜ਼ੇ ਤੇ ਆਸਟ੍ਰੇਲੀਆ ਆਈ ਸੀ ਤੇ ਸਮਾਜਿਕ ਵਿਸ਼ਿਆਂ ‘ਤੇ ਮਾਸਟਰ ਡਿਗਰੀ ਕਰ ਰਹੀ ਹੈ ਤੇ ਇਸ ਖੇਤਰ ਵਿੱਚ ਹੀ ਕੰਮ ਕਰ ਰਹੀ ਹੈ। ਕੌਰ ਨੇ ਦੱਸਿਆ ਕਿ ਖਬਰਾਂ ਤੇ ਸੋਸ਼ਲ ਮੀਡੀਆਂ ਰਾਂਹੀ ਠੰਢ ਵਿੱਚ ਦਿੱਲੀ ਬੈਠੇ ਬਜ਼ੁਰਗਾਂ, ਬੱਚਿਆਂ ਤੇ ਔਰਤਾਂ ਨੂੰ ਵੇਖ ਕੇ ਦੁੱਖ ਹੁੰਦਾ ਸੀ ਭਾਵੇਂ ਕਿਸਾਨ ਅੰਦੋਲਨ ‘ਚ ਜਾ ਨਹੀਂ ਸਕੀ ਸੀ ਪਰ ਵੱਖਰੇ ਢੰਗ ਨਾਲ ਕਿਸਾਨਾਂ ਦੇ ਹੱਕ ਆਪਣੀ ਅਵਾਜ਼ ਬੁਲੰਦ ਕਰਨੀ ਚਾਹੁੰਦੀ ਸੀ। ਵਿਦਿਆਰਥੀ ਹੋਣ ਦੇ ਨਾਤੇ ਜੇਬ ਖਰਚ ‘ਚੌ ਪੈਸੇ ਬਚਾ ਕੇ ਇਸ ਕੰਮ ਨੂੰ ਪੂਰਾ ਕੀਤਾ।

ਸਾਹਸ ਭਰੇ ਕੰਮਾਂ ਦਾ ਸ਼ੌਕ ਰੱਖਣ ਵਾਲੀ ਬਲਜੀਤ ਦਾ ਮੰਨਣਾ ਹੈ ਕਿ ਇਸ ਕੰਮ ਲਈ ਵੀ ਉਸ ਨੂੰ ਮਾਤਾ,ਪਿਤਾ ਦੀ ਹੱਲਾਸ਼ੇਰੀ ਨੇ ਬਹੁਤ ਹੋਂਸਲਾ ਵਧਾਇਆ। ਕੌਰ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਊਣ ਦਾ ਪੂਰਾ ਹੱਕ ਹੈ ਤੇ ਹਰ ਕਿਸੇ ਨੂੰ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੋਣਾ ਚਾਹੀਦਾ ਹੈ।

Share this Article
Leave a comment