Home / News / ਨਾਈਜੀਰੀਆ ਵਿੱਚ ਫੈਲਿਆ ਲੱਸਾ ਬੁਖਾਰ, 29 ਲੋਕਾਂ ਦੀ ਮੌਤ, 195 ਮਾਮਲੇ ਆਏ ਸਾਹਮਣੇ

ਨਾਈਜੀਰੀਆ ਵਿੱਚ ਫੈਲਿਆ ਲੱਸਾ ਬੁਖਾਰ, 29 ਲੋਕਾਂ ਦੀ ਮੌਤ, 195 ਮਾਮਲੇ ਆਏ ਸਾਹਮਣੇ

ਨਿਊਜ਼ ਡੈਸਕ: ਨਾਈਜੀਰੀਆ ਵਿੱਚ ਇਸ ਮਹੀਨੇ ਲੱਸਾ ਬੁਖਾਰ ਕਾਰਨ 29 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਸਿਹਤ ਪ੍ਰਸ਼ਾਸਨ ਨੇ ਇਸ ਰੋਗ ਨਾਲ ਲੜਨ ਲਈ ਆਪਾਤ ਉਪਾਅ ਤੇਜ ਕਰਨ ਦਾ ਐਲਾਨ ਕੀਤਾ ਹੈ। ਨਾਈਜੀਰੀਆ ਸੈਂਟਰ ਫਾਰ ਡਿਜ਼ੀਜ ਕੰਟਰੋਲ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ 24 ਜਨਵਰੀ, 2020 ਤੱਕ 11 ਸੂਬਿਆਂ ਤੋਂ ਇਸ ਬੀਮਾਰੀ ਦੇ 195 ਤਸਦੀਕੀ ਮਾਮਲੇ ਅਤੇ 29 ਮੌਤਾਂ ਸਾਹਮਣੇ ਆਈਆਂ।

ਦੇਸ਼ਭਰ ਵਿੱਚ ਲੱਸਾ ਬੁਖਾਰ ਦੇ ਵੱਧ ਦੇ ਮਾਮਲਿਆਂ ਤੋਂ ਛੁਟਕਾਰਾ ਪਾਉਣ ਲਈ ਆਪਸੀ ਤਾਲਮੇਲ ਦੇ ਜ਼ਰੀਏ ਰਾਸ਼ਟਰੀ ਐਮਰਜੈਂਸੀ ਅਭਿਆਨ ਕੇਂਦਰ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਨਾਈਜੀਰੀਆ ਇਸ ਰੋਗ ਦੀ ਗ੍ਰਿਫਤ ਵਿੱਚ ਹੈ ਲੱਸਾ ਬੁਖਾਰ ਇਬੋਲਾ ਅਤੇ ਮਾਰਬਰਗ ਵਾਇਰਸ ਪਰਿਵਾਰ ਦਾ ਹੈ ਜਿਸ ਪਰ ਇਹ ਘੱਟ ਜਾਨਲੇਵਾ ਹੈ।

ਇਹ ਰੋਗ ਚੂਹੇ ਦੇ ਪਿਸ਼ਾਬ ਦੇ ਸੰਪਰਕ ਵਿੱਚ ਆਉਣ ਕਾਰਨ ਫੈਲਦਾ ਹੈ। ਇਸ ਦੇ ਲੱਛਣ ਤੇਜ਼ ਬੁਖਾਰ ਹੈ ਅਤੇ ਗੰਭੀਰ ਹਾਲਤ ਵਿੱਚ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ।

Check Also

ਆਪਰੇਸ਼ਨ ਬਲੂ ਸਟਾਰ ਬਰਸੀ: ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸ਼ੁਰੂ

ਅੰਮ੍ਰਿਤਸਰ: ਆਪਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਮੱਦੇਨਜਰ ਸ੍ਰੀ ਦਰਬਾਰ ਸਾਹਿਬ ਅਤੇ ਆਸਪਾਸ ਦੇ ਖੇਤਰ …

Leave a Reply

Your email address will not be published. Required fields are marked *