ਅਦਾਲਤ ਨੇ ਭੁਪਿੰਦਰ ਹਨੀ ਨੁੂੰ 8 ਫਰਵਰੀ ਤੱਕ ਈਡੀ ਦੀ ਹਿਰਾਸਤ ‘ਚ ਭੇਜਿਆ

TeamGlobalPunjab
1 Min Read

ਜਲੰਧਰ  – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ  ਭੁਪਿੰਦਰ ਹਨੀ  ਨੂੰ  ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅੱਜ ਜਲੰਧਰ ਦੀ ਸਪੈਸ਼ਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਅਦਾਲਤ ਨੇ 8 ਫਰਵਰੀ ਤੱਕ ਰਿਮਾਂਡ ਵਿੱਚ ਭੇਜ ਦਿੱਤਾ ਗਿਆ ਹੇੈ।

 

ਜ਼ਿਕਰਯੋਗ ਹੈ ਕਿ ਬੀਤੀ ਰਾਤ  ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਲੰਧਰ ‘ਚ ਭੁਪਿੰਦਰ ਹਨੀ ਨੂੰ  ਪੂਰੇ ਦਿਨ ਦੀ ਪੁੱਛ ਪੜਤਾਲ ਤੋਂ ਬਾਅਦ  ਗ੍ਰਿਫ਼ਤਾਰ ਕੀਤਾ ਗਿਆ ਸੀ। ਜਲੰਧਰ ਦੇ ਸਿਵਲ ਹਸਪਤਾਲ ਵਿੱਚ ਉਸਦਾ ਮੈਡੀਕਲ ਕਰਵਾਇਆ ਗਿਆ ਤੇ ਅੱਜ ਅਦਾਲਤ ਚ ਪੇਸ਼ ਕੀਤਾ ਗਿਆ ਹੈ।

- Advertisement -

ਦੱਸ ਦਈਏ ਕਿ ਈਡੀ ਵੱਲੋਂ ਪੰਜਾਬ ਤੇ ਹਰਿਆਣਾ ਦੀਆਂ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਸੀ ਤੇ ਭੁਪਿੰਦਰ ਹਨੀ ਦੀ ਮੋਹਾਲੀ ਰਿਹਾਇਸ਼ ਤੋਂ  ਅੱਠ ਕਰੋੜ ਰੁਪਏ ਦੀ ਰਕਮ ਤੇ ਇਲਾਵਾ  21 ਲੱਖ  ਰੁਪਏ ਦੀ ਕੀਮਤ  ਦਾ ਸੋਨਾ  ਤੇ 12 ਲੱਖ ਦੀ ਕੀਮਤ ਵਾਲੀ ਰੋਲੈਕਸ ਘੜੀ ਬਰਾਮਦ ਕੀਤੀ ਗਈ ਸੀ। ਈਡੀ ਵੱਲੋਂ ਇਹ ਛਾਪੇਮਾਰੀ 18 ਜਨਵਰੀ ਨੂੰ ਗੈਰਕਾਨੂੰਨੀ ਰੇਤ ਮਾਈਨਿੰਗ  ਨੂੰ ਲੈ ਕੇ  ਤਕਰੀਬਨ 10 ਥਾਂਵਾਂ ਤੇ ਕੀਤੀ ਗਈ ਸੀ।

Share this Article
Leave a comment