ਭਾਰਤੀ ਵਿਦਿਆਰਥਣ ਨੂੰ ਮਿਲਿਆ UAE ਦਾ 10 ਸਾਲ ਦਾ ਗੋਲਡਨ ਵੀਜ਼ਾ

TeamGlobalPunjab
2 Min Read

ਦੁਬਈ: ਇਕ ਮੀਡੀਆ ਰਿਪੋਰਟ ਦੇ ਅਨੁਸਾਰ, ਇਕ ਭਾਰਤੀ ਵਿਦਿਆਰਥਣ ਨੂੰ ਯੂਏਈ ਦਾ 10 ਸਾਲ ਦਾ ਗੋਲਡਨ ਵੀਜ਼ਾ ਮਿਲਿਆ ਹੈ।ਇਹ ਜ਼ਿਆਦਾਤਰ ਪ੍ਰਮੁੱਖ ਵਿਸ਼ਵਵਿਆਪੀ ਸ਼ਖਸੀਅਤਾਂ ਲਈ, ਉਸਦੀ ਯੋਗਤਾ ਅਤੇ ਸ਼ਾਨਦਾਰ ਅਕਾਦਮਿਕ ਪ੍ਰਮਾਣ ਪੱਤਰਾਂ ਲਈ ਰਾਖਵਾਂਹੁੰਦਾ ਹੈ। ਭਾਰਤੀ ਵਿਦਿਆਰਥਣ ਨੂੰ ਇਹ ਵੀਜ਼ਾ ਉਸ ਦੀ ਮੈਰਿਟ ਤੇ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਲਈ ਮਿਲਿਆ ਹੈ।

‘ਖਲੀਜ ਟਾਈਮਜ਼’ ਦੀ ਖ਼ਬਰ ਅਨੁਸਾਰ ਕੇਰਲ ਦੀ ਰਹਿਣ ਵਾਲੀ ਤਸਨੀਮ ਅਸਲਮ ਨੂੰ ਬੇਮਿਸਾਲ ਵਿਦਿਆਰਥੀ ਸ਼੍ਰੇਣੀ ਵਿਚ ਗੋਲਡਨ ਵੀਜ਼ਾ ਮਿਲਿਆ ਹੈ ਅਤੇ ਉਸ ਨੂੰ 2031 ਤੱਕ ਇਸ ਮੁਲਕ ਵਿਚ ਰਹਿਣ ਦੀ ਮਨਜ਼ੂਰੀ ਦੀ ਆਗਿਆ ਹੈ।ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਨੇ ਸਾਲ 2019 ਵਿਚ ਲੰਬੇ ਸਮੇਂ ਦੇ ਰਿਹਾਇਸ਼ੀ ਵੀਜ਼ੇ ਲਈ ਇਕ ਨਵੀਂ ਪ੍ਰਣਾਲੀ ਲਾਗੂ ਕੀਤੀ ਸੀ ਤਾਂ ਜੋ ਵਿਦੇਸ਼ੀਆਂ ਨੂੰ ਬਿਨਾ ਕਿਸੇ ਕੌਮੀ ਸਪਾਂਸਰਰ ਦੇ ਸੰਯੁਕਤ ਅਰਬ ਅਮੀਰਾਤ ਵਿਚ ਰਹਿਣ, ਕੰਮ ਕਰਨ ਤੇ ਪੜ੍ਹਨ ਦੇ ਸਮਰੱਥ ਬਣਾਇਆ ਜਾ ਸਕੇ।

ਇਹ ਗੋਲਡਨ ਵੀਜ਼ਾ ਪੰਜ ਜਾਂ ਦਸ ਸਾਲਾਂ ਲਈ ਦਿੱਤੇ ਜਾਂਦੇ ਹਨ ਅਤੇ ਆਪਣੇ-ਆਪ ਰੀਨਿਊ ਹੋ ਜਾਂਦੇ ਹਨ। ਇਹ ਵੀਜ਼ਾ ਹਾਸਲ ਕਰਨ ਵਾਲੀ ਤਸਨੀਮ ਨੇ ਸ਼ਾਰਜਾਹ ਵਿਚ ਅਲ ਕਾਸਿਮੀਆ ਯੂਨੀਵਰਸਿਟੀ ਤੋਂ ਇਸਲਾਮਿਕ ਸ਼ਰੀਆ ਪੜ੍ਹਿਆ ਹੈ ਅਤੇ ਆਪਣੀ ਜਮਾਤ ਵਿਚੋਂ ਉਹ ਸਭ ਤੋਂ ਮੋਹਰੀ ਰਹੀ। ਉਸ ਦੀ ਕਲਾਸ ‘ਚ 72 ਦੇਸ਼ਾਂ ਦੇ ਵਿਦਿਆਰਥੀ ਸਨ। ਉਸ ਨੇ 4 ਵਿਚੋਂ 3.94 ਗਰੇਡ ਪੁਆਇੰਟ ਔਸਤ (ਜੀਪੀਏ) ਹਾਸਲ ਕੀਤੀ।

- Advertisement -

 

ਗੋਲਡਨ ਵੀਜ਼ਾ ਲਈ ਉੱਦਮੀਆਂ ਤੋਂ ਇਲਾਵਾ, ਵਿਸ਼ੇਸ਼ ਪ੍ਰਤਿਭਾ ਵਾਲੇ ਵਿਅਕਤੀ ਜਿਵੇਂ ਡਾਕਟਰ, ਖੋਜਕਰਤਾ, ਵਿਗਿਆਨੀ ਅਤੇ ਕਲਾਕਾਰ ਵੀਜ਼ਾ ਲਈ ਬਿਨੈ ਕਰ ਸਕਦੇ ਹਨ। ਹਾਲ ਹੀ ਵਿੱਚ, ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਵੀ ਗੋਲਡਨ ਵੀਜ਼ਾ ਮਿਲਿਆ ਹੈ।



Share this Article
Leave a comment