ਵੱਖ ਹੋਣ ‘ਤੇ ਵੀ ਸਾਂਝੀ ਪੁਲਿਸ ਕਿਉਂ ਰੱਖਣਾ ਚਾਹੁੰਦੇ ਨੇ ਬਰੈਂਪਟਨ ਤੇ ਮਿਸੀਸਾਗਾ

Prabhjot Kaur
2 Min Read

ਬਰੈਂਪਟਨ: ਬਰੈਂਪਟਨ ਅਤੇ ਮਿਸੀਸਾਗਾ ਦੇ ਵੱਖ ਹੋਣ ਦੀ ਸਹਿਮਤੀ ਦੇ ਬਾਵਜੂਦ ਵੀ ਦੋਵੇਂ ਸ਼ਹਿਰਾਂ ਦੇ ਮੇਅਰ ਪੁਲਿਸ ਸੇਵਾ ਨੂੰ ਸਾਂਝੀ ਰੱਖਣਾ ਚਾਹੁੰਦੇ ਹਨ। ਉੱਥੇ ਹੀ ਦੂਜੇ ਪਾਸੇ ਖਰਚੇ ਦੇ ਮਾਮਲੇ ‘ਚ ਰੇੜਕਾ ਉਸੇ ਤਰ੍ਹਾਂ ਹੀ ਜਾਰੀ ਹੈ।

ਰਿਪੋਰਟਾਂ ਮੁਤਾਬਕ ਪੈਟ੍ਰਿਕ ਬਾਊਨ ਨੇ ਕਿਹਾ ਕਿ ਪੁਲਿਸ ਸੇਵਾ ਦੇ ਮੌਜੂਦਾ ਰੂਪ ਵਿਚ ਚਲਦੇ ਰਹਿਣ ‘ਤੇ ਉਨ੍ਹਾਂ ਨੂੰ ਕਈ ਇਤਰਾਜ਼ ਨਹੀਂ। ਫਿਰ ਵੀ ਬਦਲਵੇਂ ਪ੍ਰਬੰਧਾਂ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਪਰ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੀਆਂ ਸੇਵਾਵਾਂ ਲੈਣ ਦੇ ਆਸਾਰ ਨਹੀਂ। ਕੈਲੇਡਨ ਵੱਲੋਂ ਇਸ ਵੇਲੇ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਪੈਟ੍ਰਿਕ ਬਾਊਨ ਦਾ ਕਹਿਣਾ ਸੀ ਕਿ ਪੀਲ ਰੀਜਨਲ ਪੁਲਿਸ ਕੋਲ ਤਜ਼ਰਬੇ ਅਤੇ ਮੁਹਾਰਤ ਦੀ ਕੋਈ ਕਮੀ ਨਹੀਂ ਜਿਸ ਨੂੰ ਵੇਖਦਿਆਂ ਸਾਂਝੀ ਪੁਲਿਸ ਦਾ ਵਿਚਾਰ ਬਿਹਤਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਜਨਵਰੀ 2025 ਤੋਂ ਬਰੈਂਪਟਨ ਖੁਦਮੁਖਤਿਆਰ ਸ਼ਹਿਰ ਹੋਵੇਗਾ ਅਤੇ ਫ਼ਿਲਹਾਲ ਉਨ੍ਹਾਂ ਨੇ ਵਿਸਤਾਰਤ ਯੋਜਨਾ ਨਹੀਂ ਪੜ੍ਹੀ।

ਉੱਧਰ ਦੂਜੇ ਪਾਸੇ ਬੌਨੀ ਕਰੌਂਬੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਪੁਲਿਸ ਖਰਚਾ ਵੰਡਣ ਦੇ ਖਾਸ ਫਾਰਮੂਲੇ ਨੂੰ ਲਾਗੂ ਕਰਨਾ ਹੈ ਜਿਸ ਤਹਿਤ ਜਿਹੜਾ ਸ਼ਹਿਰ ਪੁਲਿਸ ਦੀ ਜਿੰਨੀ ਵਰਤੋਂ ਕਰੇਗਾ, ਓਨਾ ਖਰਚਾ ਅਦਾ ਕਰਨ ਦਾ ਪਾਬੰਦ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਾਂਝੇ ਖਰਚਿਆਂ ਲਈ 60 ਫ਼ੀ ਸਦੀ ਹਿੱਸਾ ਦੇਣ ਵਾਸਤੇ ਮਿਸੀਸਾਗਾ ਹੁਣ ਬਿਲਕੁਲ ਵੀ ਤਿਆਰ ਨਹੀਂ ਜਿਨ੍ਹਾਂ ਵਿਚ ਪੁਲਿਸ ਖਰਚੇ ਵੀ ਸ਼ਾਮਲ ਹਨ। ਪਿਛਲੇ ਸਾਲ ਪੁਲਿਸ ਸੇਵਾ ਲਈ ਆਈਆਂ ਕਾਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮਿਸੀਸਾਗਾ ‘ਚ ਬਰੈਂਪਟਨ ਦੇ ਮੁਕਾਬਲੇ ਸਿਰਫ਼ ਇੱਕ ਹਜ਼ਾਰ ਕਾਲਾਂ ਵੱਧ ਆਈਆਂ। ਬਰੈਂਪਟਨ ਦੇ ਮੇਅਰ ਪੈਟਿਕ ਬ੍ਰਾਊਨ ਮੁਤਾਬਕ ਸ਼ਹਿਰ ਦੇ ਲੋਕਾਂ ਵੱਲੋਂ ਪੁਲਿਸ ਸੇਵਾ ਲਈ 110,663 ਕਾਲਾਂ ਕੀਤੀਆਂ ਗਈਆਂ। ਜਦੋਂ ਦੋਹਾਂ ਸ਼ਹਿਰਾਂ ‘ਚ ਪੁਲਿਸ ਸੇਵਾ ਦੀ ਮੰਗ ਲਗਭਗ ਬਰਾਬਰ ਹੈ ਤਾਂ ਮਿਸੀਸਾਗਾ ਵਾਧੂ ਖਰਚਾ ਅਦਾ ਕਿਉਂ ਕਰੇ ?

ਦੱਸਣਯੋਗ ਹੈ ਕਿ ਮੌਜੂਦਾ ਵਰੇ ਵਾਸਤੇ ਪੀਲ ਰੀਜਨ ਦਾ ਪੁਲਿਸ ਖਰਚਾ 339 ਡਾਲਰ ਪ੍ਰਤੀ ਵਿਅਕਤੀ ਬਣਦਾ ਹੈ ਅਤੇ ਇਸ ਹਿਸਾਬ ਨਾਲ ਮਿਸੀਸਾਗਾ ਨੂੰ ਵੱਧ ਰਕਮ ਅਦਾ ਕਰਨੀ ਪੈਂਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment