ਭਾਰਤੀ ਜਨ ਸਿਹਤ ਮਾਹਿਰ ਡਾ. ਨੇ ਕੋਰੋਨਾ ਨਾਲ ਨਜਿੱਠਣ ਲਈ ਵੱਡੇ ਪੈਮਾਨੇ ‘ਤੇ ਟੀਕਾਕਰਨ ਲਈ ‘ਬਣਾਓ, ਖਰੀਦੋ ਤੇ ਲਗਾਓ’ ਦੀ ਰਣਨੀਤੀ ਅਪਣਾਉਣ ਦਾ ਦਿੱਤਾ ਸੁਝਾਅ

TeamGlobalPunjab
1 Min Read

ਵਾਸ਼ਿੰਗਟਨ :- ਇਕ ਭਾਰਤੀ ਜਨ ਸਿਹਤ ਮਾਹਿਰ ਡਾ. ਮੁਣਾਲਿਨੀ ਦਰਸਵਾਲ ਨੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਵੱਡੇ ਪੈਮਾਨੇ ‘ਤੇ ਟੀਕਾਕਰਨ ਲਈ ‘ਬਣਾਓ, ਖਰੀਦੋ ਤੇ ਲਗਾਓ’ ਦੀ ਰਣਨੀਤੀ ਅਪਣਾਉਣ ਦਾ ਸੁਝਾਅ ਦਿੱਤਾ ਹੈ।

ਦੱਸ ਦਈਏ 2002 ਬੈਚ ਦੀ ਆਈਏਐਸ ਅਧਿਕਾਰੀ ਡਾ. ਮੁਣਾਲਿਨੀ ਵਿਸ਼ੇਸ਼ ਸਕੱਤਰ, ਖਾਧ ਸੁਰੱਖਿਆ ਇੰਚਾਰਜ, ਔਸ਼ਧੀ ਕੰਟਰੋਲਰ ਤੇ ਦਿੱਲੀ ਸਰਕਾਰ ਲਈ ਐਚਆਈਵੀ/ਐਡਜ਼ ਕੰਟਰੋਲ ਪ੍ਰੋਗਰਾਮ ਦੀ ਸੰਚਾਲਨ ਨਿਰਦੇਸ਼ਕ ਰਹਿ ਚੁੱਕੀ ਹੈ ਤੇ ਹੁਣ ਡਾ. ਮੁਣਾਲਿਨੀ ਹਾਰਵਰਡ ਯੂਨੀਵਰਸਿਟੀ ‘ਚ ਕੋਰੋਨਾ ‘ਤੇ ਕੇਂਦਰਿਤ ਜਨਸਿਹਤ ‘ਤੇ ਡਾਇਰੈਕਟ ਕਰ ਰਹੀ ਹੈ।

ਇਸਤੋਂ ਇਲਾਵਾ ਡਾ. ਮੁਣਾਲਿਨੀ ਦਾ ਕਹਿਣਾ ਹੈ ਕਿ ਐਚਆਈਵੀ ਤੇ ਫਲੂ ਵਰਗੇ ਵਾਇਰਸਾਂ ਦੇ ਮੁਕਾਬਲੇ ਇਹ ਵਾਇਰਸ ਜ਼ਿਆਦਾ ਅਨਿਸ਼ਚਿਤ ਤੇ ਪਕੜ ‘ਚ ਆਉਣ ਤੋਂ ਬਚਾਉਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਟੀਕਾਕਰਨ ਦੀ ਮੌਜੂਦਾ ਦਰ ਨਾਲ 75 ਫੀਸਦ ਭਾਰਤੀਆਂ ਨੂੰ ਟੀਕਾ ਲਾਉਣ ‘ਚ ਦੋ ਸਾਲ ਲਗਣਗੇ। ਆਮ ਸਥਿਤੀ ‘ਚ ਵਾਪਸ ਆਉਣ ਲਈ ਇਸ ਦੀ ਗਤੀ ਵਧਾਉਣ ਤੇ ਆਬਾਦੀ ਦੀ ਕਵਰੇਜ ਨੂੰ ਕਈ ਗੁਣਾ ਵਧਾਉਣ ਦੀ ਜ਼ਰੂਰਤ ਹੈ। ਪੂਰੀ ਆਬਾਦੀ ਦੀ ਕਵਰੇਜ ਦੇ ਟੀਚੇ ਹਾਸਲ ਕਰਨ ਲਈ ਰਣਨੀਤਕ ਰੂਪ ਨਾਲ ਅੱਗੇ ਵਧਣਾ ਹੋਵੇਗਾ ਤੇ ਇਸ ਲਈ ਸੰਭਾਵਿਤ ਰਣਨੀਤੀ ਨੂੰ ਉਨ੍ਹਾਂ ਨੇ ਬਣਾਓ ਖਰੀਦੋ ਤੇ ਲਗਾਓ ਨਾਂ ਦਿੱਤਾ।

TAGGED: , ,
Share this Article
Leave a comment