Home / North America / ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋ ਰਿਹਾ ਪੰਜਾਬੀ ਟਰੱਕ ਡਰਾਈਵਰ 30 ਲੱਖ ਡਾਲਰ ਦੀ ਕੋਕੀਨ ਸਣੇ ਗ੍ਰਿਫਤਾਰ

ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋ ਰਿਹਾ ਪੰਜਾਬੀ ਟਰੱਕ ਡਰਾਈਵਰ 30 ਲੱਖ ਡਾਲਰ ਦੀ ਕੋਕੀਨ ਸਣੇ ਗ੍ਰਿਫਤਾਰ

ਟੋਰਾਂਟੋ: ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋ ਰਹੇ ਟਰੱਕ ਡਰਾਈਵਰ ਅਜੀਤਪਾਲ ਸਿੰਘ ਸੰਘੇੜਾ ਨੂੰ 30 ਲੱਖ ਡਾਲਰ ਦੀ ਕੋਕੀਨ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਬਰਾਮਦਗੀ ਮਿਨੇਸੋਟਾ ਸੂਬੇ ਦੀ ਓਨਟਾਰੀਓ ਨਾਲ ਲਗਦੀ ਸਰਹੱਦ ‘ਤੇ ਸਥਿਤ ਪੈਸੇਫਿਕ ਹਾਈਵੇਅ ਟਰੱਕ ਕਰਾਸਿੰਗ ‘ਤੇ ਕੀਤੀ ਗਈ।

ਅਮਰੀਕਾ ਦੇ ਕਸਟਮਜ਼ ਅਤੇ ਬੌਰਡਰ ਟੈਕਸ਼ਨ ਵਿਭਾਗ ਵੱਲੋਂ ਹੋਮਲੈਂਡ ਸਕਿਉਰਟੀ ਅਤੇ ਇਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਕੈਨੇਡਾ ਵੱਲ ਜਾ ਰਹੇ ਇਕ ਟੈਕਟਰ-ਟ੍ਰੇਲਰ ਨੂੰ ਰੋਕਿਆ ਗਿਆ ਜਿਸ ਚੋਂ ਕਥਿਤ ਤੌਰ ‘ਤੇ 60 ਕਿੱਲੋ ਕੋਕੀਨ ਬਰਾਮਦ ਹੋਈ।

ਮਿਲੀ ਜਾਣਕਾਰੀ ਮੁਤਾਬਕ ਟ੍ਰੈਕਟਰ-ਟ੍ਰੇਲਰ ਦੀ ਤਲਾਸ਼ੀ ਦੌਰਾਨ ਕਸਟਮਜ਼ ਅਤੇ ਬੋਰਡਰ ਪ੍ਰੋਟੈਕਸ਼ਨ ਦੇ ਅਫ਼ਸਰਾਂ ਨੇ 5 ਬੈਗ ਬਰਾਮਦ ਕੀਤੇ ਜਿਨ੍ਹਾਂ ‘ਚੋਂ ਪੌਲੀਥੀਨ ਵਿਚ ਲਪੇਟੇ 50 ਛੋਟੇ ਪੈਕਟ ਨਿਕਲੇ। ਪੈਕਟਾਂ ‘ਚੋਂ ਨਿੱਕਲੀ ਕੋਕੀਨ ਹੋਣ ਦੀ ਤਸਦੀਕ ਹੁੰਦਿਆਂ ਹੀ ਅਜੀਤਪਾਲ ਸਿੰਘ ਸੰਘੇੜਾ ਨੂੰ ਗ੍ਰਿਫਤਾਰ ਕਰ ਕੇ ਵੋਟਕੌਮ ਕਾਉਂਟੀ ਦੇ ਬੈਰਿਫ਼ ਦਫ਼ਤਰ ਭੇਜ ਦਿੱਤਾ ਗਿਆ।

ਰਿਪੋਰਟ ਮੁਤਾਬਕ ਟਰੱਕ ਵਿਚ ਕੋਕੀਨ ਗੁਪਤ ਸੂਚਨਾ ਮਿਲਣ ਤੋਂ ਬਾਅਦ ਅਜੀਤਪਾਲ ਸਿੰਘ ਦੇ ਟਰੱਕ ਦੀ ਬਰੀਕੀ ਨਾਲ ਤਲਾਸ਼ੀ ਲਈ ਗਈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਇਹ 30 ਲੱਖ ਡਾਲਰ ਦੀ ਇਹ ਕੋਕੀਨ ਕਿਸੇ ਕੌਮਾਂਤਰੀ ਨਸ਼ਾ ਤਸਕਰੀ ਗਰੋਹ ਨਾਲ ਸਬੰਧਤ ਹੈ।

ਰਿਪੋਰਟਾਂ ਮੁਤਾਬਕ ਅਜੀਤਪਾਲ ਸਿੰਘ ਖਿਲਾਫ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਅਜੀਤਪਾਲ ਨੇ ਜਾਂਚ ਅਫ਼ਸਰਾਂ ਅੱਗੇ ਮੰਨਿਆ ਕਿ ਉਹ ਟਰੱਕ ਦਾ ਮਾਲਕ ਹੈ ਅਤੇ ਸਿਆਟਲ ਤੋਂ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਅਜੀਤਪਾਲ ਸਿੰਘ ਇਸ ਸਾਲ ਘੱਟੋ-ਘੱਟ 40 ਵਾਰ ਅਮਰੀਕਾ ਵਿਚ ਦਾਖ਼ਲ ਹੋਇਆ ਅਤੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਕੌਮਾਂਤਰੀ ਨਸ਼ਾ ਤਸਕਰ ਗਰੋਹ ਦਾ ਮੈਂਬਰ ਹੋਵੇ।

Check Also

ਕੈਨੇਡਾ ‘ਚ ਗੋਰੇ ਨੇ ਸਿੱਖ ‘ਤੇ ਕੀਤੀਆਂ ਨਸਲੀ ਟਿੱਪਣੀਆਂ, ਦਾੜ੍ਹੀ ‘ਤੇ ਚੁੱਕੇ ਸਵਾਲ

ਐਡਮਿੰਟਨ : ਕੈਨੇਡਾ ਵਿਚ ਇਕ ਲਿਕਰ ਸਟੋਰ ਦੇ ਸਿੱਖ ਸੁਪਰਵਾਈਜ਼ਰ ਨਵਦੀਪ ਸਿੰਘ ਨੂੰ ਨਸਲੀ ਵਿਤਕਰੇ …

Leave a Reply

Your email address will not be published. Required fields are marked *