ਦੁਬਈ : ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਸੇਨੇਟਾਈਜ਼ਰ ਦਾ ਵਧੇਰੇ ਇਸਤੇਮਾਲ ਕਰਨ ਦੀ ਸਲਾਹ ਦਿਤੀ ਜਾ ਰਹੀ ਹੈ। ਇਸ ਨੂੰ ਧਿਆਨ ਵਿਚ ਰੱਖ ਕੇ ਭਾਰਤੀ ਮੂਲ ਦੀ ਵਿਅਕਤੀ ਵਲੋਂ ਇਕ ਅਜਿਹਾ ਰੋਬੋਟ ਤਿਆਰ ਕੀਤਾ ਗਿਆ ਹੈ ਜਿਸ ਦੀ ਪ੍ਰਸੰਸਾ ਚਾਰੇ ਪਾਸੇ ਕੀਤੀ ਜਾ ਰਹੀ ਹੈ।
As a part of @SpringdalesDXB Innovative distance learning program SPRINGDALIAN Siddh Sanghvi of Grade 7- Motivated by the motto "stay safe and be clean" & FIGHT AGAINST COVID-19", has created a robot that dispenses sanitisers detecting a hand from a range of 30cm @KHDA @edarabia pic.twitter.com/6sBpWRi78H
— Springdales School, Dubai (@SpringdalesDXB) March 21, 2020
- Advertisement -
ਦੱਸ ਦੇਈਏ ਕਿ ਇਸ ਵਿਦਿਆਰਥੀ ਦਾ ਨਾਮ ਸਿੱਧ ਸੰਘਵੀ ਹੈ ਅਤੇ ਉਹ ਇਥੇ ਦੇ ਸਪਰਿੰਗ ਡਾਲੇਸ ਸਕੂਲ ਦਾ ਸੱਤਵੀ ਕਲਾਸ ਦਾ ਵਿਦਿਆਰਥੀ ਹੈ। ਇਸ ਦੁਆਰਾ ਤਿਆਰ ਕੀਤਾ ਰੋਬੋਟ ਹੱਥਾਂ ਸੇਨੇਟਾਈਜ਼ਰ ਕਰਵਾਉਣ ਚ ਮਦਦ ਕਰਦਾ ਹੈ। ਦਰਅਸਲ ਸਿੱਧ ਨੇ ਦੇਖਿਆ ਕਿ ਜਦੋ ਅਸੀਂ ਸੇਨੇਟਾਈਜ਼ਰ ਕਰਦੇ ਹੈ ਤਾ ਕਟਾਣੂ ਉਸ ਸੇਨੇਟਾਈਜ਼ਰ ਦੀ ਬੋਤਲ ਤੇ ਵੀ ਲਗਦੇ ਹਨ ਜਿਸ ਕਾਰਨ ਉਸ ਨੇ ਇਹ ਰੋਬੋਟ ਬਣਾਇਆ ਜੋ 30 ਸੈਮੀ ਦੀ ਦੂਰੀ ਤੋਂ ਸੇਨੇਟਾਈਜ਼ਰ ਕਰਵਾਉਂਦਾ ਹੈ।
ਸਿੱਧ ਨੇ ਕਿਹਾ ਕਿ ਰੋਬੋਟ ਦੀ ਮਦਦ ਨਾਲ ਆਪਣੇ ਹੱਥ ਸੇਨੇਟਾਈਜ਼ਰ ਕਰੋ।