ਭਾਰਤ ‘ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਦਾ ਨਵਾਂ ਰੂਪ, ਓਮੀਕ੍ਰੋਨ ਦੇ 3 ਨਵੇਂ ਕੇਸ ਮਿਲਣ ਨਾਲ ਹਲਚਲ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ  ਦੀ ਦੁਨੀਆ ਭਰ ਵਿੱਚ ਦਹਿਸ਼ਤ ਹੈ। ਇਸ ਦੌਰਾਨ ਓਮੀਕ੍ਰੋਨ ਦੇ ਤਿੰਨ ਨਵੇਂ ਕੇਸ ਮਿਲਣ ਨਾਲ ਭਾਰਤ ਵਿੱਚ ਹਲਚਲ ਮਚ ਗਈ ਹੈ। ਓਮੀਕ੍ਰੋਨ ਦੇ 2 ਨਵੇਂ ਕੇਸ ਮਹਾਰਾਸ਼ਟਰ ਅਤੇ 1 ਗੁਜਰਾਤ ਵਿੱਚ ਕੀਤਾ ਗਿਆ ਹੈ। ਭਾਰਤ ਵਿੱਚ ਓਮੀਕ੍ਰੋਨ ਦੇ ਕੇਸਾਂ ਦੀ ਗਿਣਤੀ 41 ਹੋ ਗਈ ਹੈ।

ਦੱਸ ਦਈਏ ਕਿ ਸੋਮਵਾਰ ਨੂੰ ਮਹਾਰਾਸ਼ਟਰ ਦੇ ਲਾਤੂਰ ਅਤੇ ਪੁਣੇ ਵਿੱਚ ਓਮੀਕ੍ਰੋਨ ਦਾ ਇੱਕ-ਇੱਕ ਕੇਸ ਪਾਇਆ ਗਿਆ ਸੀ। ਇਸ ਦੇ ਨਾਲ ਹੀ ਗੁਜਰਾਤ ਦੇ ਸੂਰਤ ਵਿੱਚ ਇੱਕ ਕੇਸ ਮਿਲਿਆ ਹੈ। ਪੂਰੇ ਭਾਰਤ ਵਿੱਚ ਓਮੀਕ੍ਰੋਨ ਦੇ ਕੇਸਾਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਵਿੱਚ 20, ਰਾਜਸਥਾਨ ਵਿੱਚ 9, ਗੁਜਰਾਤ ਵਿੱਚ 4, ਕਰਨਾਟਕ ਵਿੱਚ 3, ਕੇਰਲ ਵਿੱਚ 1, ਆਂਧਰਾ ਪ੍ਰਦੇਸ਼ ਵਿੱਚ 1, ਦਿੱਲੀ ਵਿੱਚ 2 ਅਤੇ ਚੰਡੀਗੜ੍ਹ ਵਿੱਚ 1 ਹੈ।

ਦਸਣਯੋਗ ਹੈ ਕਿ ਕੋਵਿਡ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਬ੍ਰਿਟੇਨ ‘ਚ ਇਕ ਮੌਤ ਹੋ ਚੁੱਕੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਯੂਕੇ ਵਿੱਚ, ਓਮੀਕਰੋਨ ਦੇ 633 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬ੍ਰਿਟੇਨ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਕਿਹਾ ਕਿ ਬ੍ਰਿਟੇਨ ‘ਚ ਓਮੀਕ੍ਰੋਨ ਤੇਜ਼ੀ ਨਾਲ ਫੈਲ ਰਿਹਾ ਹੈ। ਲੰਡਨ ਵਿੱਚ, ਕੋਰੋਨਾ ਦੇ ਨਵੇਂ ਸੰਕਰਮਿਤ ਲੋਕਾਂ ਵਿੱਚੋਂ 40 ਪ੍ਰਤੀਸ਼ਤ ਓਮੀਕ੍ਰੋਨ ਵੇਰੀਐਂਟ ਤੋਂ ਪ੍ਰਭਾਵਿਤ ਹਨ।

Share this Article
Leave a comment