ਲੋਕੀ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਨੇ ਇਨਸਾਨ ਨੂੰ ਇੱਕ ਦੂਜੇ ਤੋਂ ਦੂਰ ਕਰ ਦਿੱਤਾ ਹੈ। ਪਰ ਇਸ ਕਥਨ ਨੂੰ ਗਲਤ ਸਾਬਤ ਕੀਤਾ ਹੈ ਤਾਜੀ ਵਾਪਰੀ ਘਟਨਾ ਨੇ। ਦਰਅਸਲ ਸੋਸ਼ਲ ਮੀਡੀਆ ਜਰੀਏ ਦੋ ਅਜਿਹੇ ਭੈਣ ਭਰਾਵਾਂ ਦੇ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜੋ ਕਰੀਬ 72 ਸਾਲ ਪਹਿਲਾਂ ਇੱਕ ਦੂਜੇ ਤੋਂ ਵਿਛੜ ਗਏ ਸਨ। ਜਾਣਕਾਰੀ ਮੁਤਾਬਿਕ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਵਿਚ ਰਹਿਣ ਵਾਲੇ ਰਣਜੀਤ ਸਿੰਘ ਨੇ ਆਪਣੀ ਭੈਣ ਭੱਜੋ ਨੂੰ ਕਈ ਸਾਲ ਪਹਿਲਾਂ ਗੁਆ ਦਿੱਤਾ ਸੀ ਪਰ ਹੁਣ ਪਤਾ ਲੱਗਾ ਹੈ ਕਿ ਉਹ ਗੁਆਂਢੀ ਮੁਲਕ ਪਾਕਿਸਤਾਨ ਵਿਚ ਰਹਿ ਰਹੀ ਹੈ।
ਰਿਪੋਰਟਾਂ ਮੁਤਾਬਿਕ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਬੀਤੀ ਕੱਲ੍ਹ ਯਾਨੀ ਐਤਵਾਰ ਨੂੰ ਭੱਜੋ ਅਤੇ ਉਸਦੇ ਪਰਿਵਾਰ ਨਾਲ ਵੀਡੀਓ ਕਾਲਿੰਗ ਰਾਹੀਂ ਗੱਲ ਵੀ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇਹ ਦੋਵੇਂ ਭੈਣ ਭਰਾ ਰਾਇ ਸਿੰਘ ਨਗਰ ਦੇ ਰਹਿਣ ਵਾਲੇ ਐਡਵੋਕੇਟ ਹਰਪਾਲ ਸਿੰਘ ਸੂਦਨ, ਪੀਓਕੇ ਦੇ ਰਹਿਣ ਵਾਲੇ ਜੁਬੇਰ ਅਤੇ ਪੁੰਛ ਦੀ ਰਹਿਣ ਵਾਲੀ ਮਹਿਲਾ ਰੋਮੀ ਸ਼ਰਮਾਂਦੀ ਬਦੌਲਤ ਮਿਲ ਸਕੇ ਹਨ ਅਤੇ ਇਹ ਦੋਵੇਂ ਪਰਿਵਾਰ ਕਰਤਾਰਪੁਰ ਸਾਹਿਬ ਵਿਖੇ ਹੁਣ ਮਿਲਣ ਜਾ ਰਹੇ ਹਨ।
ਦਰਅਸਲ, 1947 ਵਿਚ, ਕਸ਼ਮੀਰ ਦੇ ਦਾਦੂਰਵੇਣਾ ਪਿੰਡ ਵਿਚ ਰਹਿਣ ਵਾਲੇ ਨੰਬਰਦਾਰ ਮਤਵਾਲ ਸਿੰਘ (ਰਣਜੀਤ ਸਿੰਘ ਦੇ ਦਾਦਾ ਜੀ)) ਦੇ ਪਰਿਵਾਰ ਨੂੰ ਇਕ ਕਬਾਇਲੀ ਹਮਲੇ ਵਿਚ ਬੇਘਰ ਹੋਣਾ ਪਿਆ ਸੀ ਅਤੇ ਇਸੇ ਹਮਲੇ ਦੌਰਾਨ ਹੀ ਚਾਰ ਸਾਲਾ ਦੀ ਭੱਜੋ ਪਰਿਵਾਰ ਨਾਲੋਂ ਵੱਖ ਹੋ ਗਈ ਸੀ। ਜਿਸ ਤੋਂ ਬਾਅਦ ਮਤਵਾਲ ਸਿੰਘ ਦਾ ਪਰਿਵਾਰ ਗੰਗਾਨਗਰ ਜ਼ਿਲ੍ਹੇ ਦੇ ਰਾਇਸਿੰਘ ਨਗਰ ਵਿੱਚ ਰਹਿੰਦਾ ਹੈ ਅਤੇ ਉਸ ਸਮੇਂ ਵਿਛੜੀ ਉਸਦੀ ਵੱਡੀ ਭੈਣ ਭਜੋ ਹੁਣ ਪਾਕਿਸਤਾਨ ਵਿਚ ਸ਼ਕੀਨਾ ਹੈ, ਜਿਸ ਦੇ ਹੁਣ ਚਾਰ ਬੱਚੇ ਹਨ।
ਹਰਪਾਲ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਉਸ ਦੇ ਘਰ ਆਇਆ ਹੋਇਆ ਸੀ ਅਤੇ ਇਸ ਦੌਰਾਨ ਚਰਚਾ ਵਿੱਚ ਉਸ (ਹਰਪਾਲ) ਨੇ ਰਣਜੀਤ ਸਿੰਘ ਨੂੰ ਵਟਸਐਪ ਗਰੁੱਪ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਵਿੱਚ ਪੀਓਕੇ ਕਸ਼ਮੀਰ ਅਤੇ ਪੁੰਛ ਇਲਾਕੇ ਤੋਂ ਵੀ ਮੈਂਬਰ ਹਨ। ਜਿਸ ਤੋਂ ਬਾਅਦ ਰਣਜੀਤ ਨੇ 1947 ਵਿਚ ਵਿਛੜੀ ਆਪਣੀ ਭੈਣ ਭੱਜੋ ਬਾਰੇ ਹਰਪਾਲ ਨੂੰ ਦੱਸਿਆ। ਇਸ ਤੋਂ ਬਾਅਦ ਹਰਪਾਲ ਨੇ ਭੱਜੋ ਦਾ ਰਿਕਾਰਡ ਗਰੁੱਪ ਵਿੱਚ ਪਾਇਆ। ਉਦੋਂ ਪਤਾ ਲੱਗਿਆ ਕਿ ਭੱਜੋ ਹੁਣ ਸ਼ਕੀਨਾ ਹੈ। ਉਹ ਪਾਕਿਸਤਾਨ ਵਿਚ ਰਹਿ ਰਹੀ ਹੈ।