ਆਸਟ੍ਰੇਲੀਆ ਪੜ੍ਹਨ ਗਏ ਭਾਰਤੀ ਨੌਜਵਾਨ ‘ਤੇ ਜਾਨਲੇਵਾ ਹਮਲਾ, ਚਾਕੂ ਨਾਲ ਕੀਤੇ ਗਏ ਕਈ ਵਾਰ

Prabhjot Kaur
2 Min Read

ਸਿਡਨੀ: ਆਸਟ੍ਰੇਲੀਆ ਦੇ ਸਿਡਨੀ ਵਿੱਚ ਆਗਰਾ ਦੇ ਇੱਕ ਭਾਰਤੀ ਨੌਜਵਾਨ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ 28 ਸਾਲਾ ਸ਼ੁਭਮ ਗਰਗ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ‘ਚ ਮਕੈਨੀਕਲ ਇੰਜਨੀਅਰਿੰਗ ਵਿੱਚ ਪੀਐਚਡੀ ਦਾ ਵਿਦਿਆਰਥੀ ਹੈ। ਇਸ ਹਮਲੇ ‘ਚ ਉਸ ‘ਤੇ ਚਾਕੂਆਂ ਨਾਲ 11 ਵਾਰ ਕੀਤੇ ਗਏ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਫਿਲਹਾਲ ਉਹ ਹਸਪਤਾਲ ‘ਚ ਦਾਖਲ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਸ ਮਾਮਲੇ ਵਿਚ 27 ਸਾਲਾ ਡੇਨੀਅਲ ਨੌਰਵੁੱਡ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ‘ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਆਇਦ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਸ਼ੁਭਮ 6 ਅਕਤੂਬਰ ਨੂੰ ਲਗਭਗ 10 ਵਜੇ ATM ਤੋਂ ਪੈਸੇ ਕਢਵਾ ਕੇ ਕਮਰੇ ਵੱਲ ਜਾ ਰਿਹਾ ਸੀ ਕਿ ਅਚਾਨਕ ਉਸ ਕੋਲ ਇੱਕ ਅਣਪਛਾਤਾ ਵਿਅਕਤੀ ਆਇਆ ਅਤੇ ਪੈਸੇ ਦੀ ਮੰਗ ਕਰਨ ਲੱਗਿਆ ਤੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਵਿਅਕਤੀ ਨੇ ਸ਼ੁਭਮ ‘ਤੇ ਹਮਲਾ ਕਰ ਦਿੱਤਾ। ਉਸ ਨੇ ਨੌਜਵਾਨ ਦੇ ਜਬਾੜੇ, ਪੇਟ ਸਣੇ ਸਰੀਰ ਦੇ ਕਈ ਹਿੱਸਿਆਂ ‘ਤੇ 11 ਵਾਰ ਕੀਤੇ ਤੇ ਫਰਾਰ ਹੋ ਗਿਆ। ਇਸ ਹਮਲੇ ਤੋਂ ਬਾਅਦ ਸ਼ੁਭਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦੱਸ ਦਈਏ ਕੀ ਸ਼ੁਭਮ ਗਰਗ ਆਈ.ਆਈ.ਟੀ ਮਦਰਾਸ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ 1 ਸਤੰਬਰ ਨੂੰ ਸਿਡਨੀ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਪੀਐੱਚਡੀ ਕਰਨ ਲਈ ਆਸਟ੍ਰੇਲੀਆ ਗਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment