ਭਾਰਤੀ ਮੂਲ ਦੀ ਨੌਰੀਨ ਹਸਨ ਫੈਡਰਲ ਰਿਜ਼ਰਵ ਬੈਂਕ ਦੀ ਵਾਈਸ ਪ੍ਰੈਜ਼ੀਡੈਂਟ ਤੇ ਮੁੱਖ ਸੀਈਓ ਨਿਯੁਕਤ

TeamGlobalPunjab
1 Min Read

ਨਿਊਯਾਰਕ : -ਫਾਇਨੈਂਸ਼ੀਅਲ ਸਰਵਿਸਿਜ਼ ਇੰਡਸਟਰੀ ‘ਚ ਅਨੁਭਵ ਰੱਖਣ ਵਾਲੀ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਨੌਰੀਨ ਹਸਨ ਨਿਊਯਾਰਕ ਦੇ ਫੈਡਰਲ ਰਿਜ਼ਰਵ ਬੈਂਕ ਦੀ ਵਾਈਸ ਪ੍ਰੈਜ਼ੀਡੈਂਟ ਤੇ ਮੁੱਖ ਸੀਈਓ ਨਿਯੁਕਤ ਕੀਤੀ ਗਈ ਹੈ। ਨੌਰੀਨ ਬੈਂਕ ਦੀ ਪਹਿਲੀ ਵਾਈਸ ਪ੍ਰੈਜ਼ੀਡੈਂਟ ਹੋਵੇਗੀ ਤੇ ਉਨ੍ਹਾਂ ਦਾ ਕਾਰਜਕਾਲ 15 ਮਾਰਚ ਤੋਂ ਸ਼ੁਰੂ ਹੋਵੇਗਾ।

ਦੱਸ ਦਈਏ ਨੌਰੀਨ ਦੀ ਨਿਯੁਕਤੀ ‘ਤੇ ਫੈਡਰਲ ਰਿਜ਼ਰਵ ਸਿਸਟਮ ਦੇ ਬੋਰਡ ਆਫ ਗਵਰਨਰਸ ਨੇ ਮੋਹਰ ਲਗਾ ਦਿੱਤੀ ਹੈ। ਪਹਿਲੇ ਵਾਈਸ ਪ੍ਰੈਜ਼ੀਡੈਂਟ ਦੇ ਰੂਪ ‘ਚ ਨੌਰੀਨ ਫੈਡਰਲ ਰਿਜ਼ਰਵ ਦੀ ਦੂਜੀ ਸਭ ਤੋਂ ਵੱਡੀ ਅਧਿਕਾਰੀ ਹੋਵੇਗੀ।

ਇਸਤੋਂ ਇਲਾਵਾ ਨੌਰੀਨ ਫੈਡਰਲ ਓਪਨ ਮਾਰਕੀਟ ਕਮੇਟੀ ਦੀ ਆਲਟਰਨੇਟ ਵੋਟਿੰਗ ਮੈਂਬਰ ਵੀ ਹੋਵੇਗੀ। ਨੌਰੀਨ ਨੂੰ ਵੱਖ-ਵੱਖ ਫਾਇਨੈਂਸ਼ੀਅਲ ਕੰਪਨੀਆਂ ‘ਚ 25 ਸਾਲਾਂ ਦਾ ਤਜਰਬਾ ਹੈ।

Share this Article
Leave a comment