ਸਿੰਗਾਪੁਰ ਚ ਭਾਰਤੀ ਮੂਲ ਦੇ ਵਿਅਕਤੀ ਨੇ ਕੋਰੋਨਾ ਕੋਰੋਨਾ ਦਾ ਪਾਇਆ ਰੌਲਾ, ਜੇਲ੍ਹ !

TeamGlobalPunjab
2 Min Read

ਸਿੰਗਾਪੁਰ – ਦੁਨੀਆ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਕਈ ਥਾਈਂ ਇਸ ਦਾ ਨਾਮ ਲੈਣ ਤੇ ਵੀ ਰੋਕ ਲਗਾਈ ਗਈ ਹੈ ਅਤੇ ਜੇਕਰ ਕੋਈ ਇਸ ਦਾ ਨਾਮ ਲੈਂਦਾ ਵੀ ਹੈ ਤਾ ਉਸ ਲਈ ਵੀ ਸਜਾ ਮੁਕਰਰ ਕੀਤੀ ਗਈ ਹੈ। ਇਸੇ ਸਿਲਸਿਲੇ ਚ ਇਥੇ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਂ ਦਾ ਦਾਅਵਾ ਕੀਤਾ ਜਾਣ ਰਿਹਾ ਹੈ। ਦੋਸ਼ ਹੈ ਕਿ ਇਸ ਵਲੋਂ ਇਸ ਵਲੋਂ ਉੱਚੀ ਉੱਚੀ ਚਾਂਗੀ ਏਅਰਪੋਰਟ ‘ਤੇ “ਕੋਰੋਨਾ, ਕੋਰੋਨਾ” ਦੇ ਨਾਅਰੇ ਲਗਾਏ ਗਏ ਅਤੇ ਇੱਕ ਹੋਟਲ ਦੇ ਫਰਸ਼’ ਤੇ ਥੁੱਕਿਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਕਾਰਨ ਇਸ ਨੂੰ ਦੋ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਦੱਸ ਦੇਈਏ ਕਿ 52 ਸਾਲਾ ਜਸਵਿੰਦਰ ਸਿੰਘ ਨਾਮਕ ਵਿਅਕਤੀ ਤੇ ਦੋਸ਼ ਹੈ ਉਸ ਨੇ ਹੋਟੇਲ ਦੀ ਫ਼ਰਸ਼ ਤੇ ਥੁੱਕਿਆ ਇਸ ਦੌਰਾਨ ਵੇਟਰ ਵਲੋਂ ਉਨ੍ਹਾਂ ਨੂੰ ਵਰਜੇ ਜਾਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਉਸ ਨੇ ਗੁਸੇ ਵਿਚ ਆ ਕੇ ਦੋ ਵਾਰ ਫਿਰ ਫ਼ਰਸ਼ ਤੇ ਥੁੱਕਿਆ। ਇਸ ਤੋਂ ਬਾਅਦ ਸਿੰਘ ਕੋਰੋਨਾ ਕੋਰੋਨਾ ਦਾ ਰੌਲਾ ਪਾਉਣ ਲਗਿਆ। ਇਸ ਦੋਸ਼ ਵਿਚ ਉਨ੍ਹਾਂ ਨੂੰ ਸਜ਼ਾ ਮਿਲੀ ਹੈ। ਪਤਾ ਇਹ ਵੀ ਲਗਿਆ ਕਿ ਉਨ੍ਹਾਂ ਨੇ ਮੁਆਫੀਨਾਮੇ ਦਾ ਵੀ ਉਲੰਘਣ ਕੀਤਾ ਹੈ। ਕੁਜ ਸਮਾਂ ਪਹਿਲਾ ਜੇਲ ਤੋਂ ਰਿਹਾ ਹੋਏ ਸਿੰਘ ਨੇ ਮੁਆਫੀਨਾਮੇ ਵਿਸ਼ ਕਿਹਾ ਸੀ ਕਿ ਫਰਵਰੀ ਤੋਂ ਅਪ੍ਰੈਲ ਦਰਮਿਆਨ ਉਹ ਕੋਈ ਵੀ ਅਪਰਾਧ ਨਹੀਂ ਕਰੇਗਾ।

Share this Article
Leave a comment