ਕੈਨੇਡਾ ਵਿਖੇ ਨਸ਼ਾ ਤਸਕਰੀ ਦੇ ਮਾਮਲੇ ‘ਚ ਮਨਵੀਰ ਗਰੇਵਾਲ ਨੂੰ 4 ਸਾਲ ਦੀ ਕੈਦ

TeamGlobalPunjab
1 Min Read

ਐਬਟਸਫ਼ੋਰਡ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਚੱਲ ਰਹੀ ਗੈਂਗਵਾਰ ਨਾਲ ਸਬੰਧਤ 26 ਸਾਲਾ ਪੰਜਾਬੀ ਨੌਜਵਾਨ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਨਵੀਰ ਗਰੇਵਾਲ ਵਿਰੁੱਧ ਤਸਕਰੀ ਦੇ ਇਰਾਦੇ ਨਾਲ ਨਸ਼ੀਲਾ ਪਦਾਰਥ ਰੱਖਣ ਅਤੇ ਬੈਨ ਪਦਾਰਥ ਫੇਂਟਾਨਿਲ ਦਾ ਉਤਪਾਦਨ ਕਰਨ ਸਣੇ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਸਨ।

ਮਨਵੀਰ ਗਰੇਵਾਲ ਨੂੰ 2017 ‘ਚ  ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਡਰੱਗ ਐਨਫੋਰਸਮੈਂਟ ਯੂਨਿਟ ਵੱਲੋਂ ਫੇਂਟਾਨਿਲ ਤਿਆਰ ਕਰਨ ਵਾਲੀ ਜਗ੍ਹਾ ਦਾ ਪਰਦਾਫ਼ਾਸ਼ ਕਰਦਿਆਂ ਛਾਪੇ ਮਾਰੇ ਗਏ।


ਐਬਟਸਫ਼ੋਰਡ ਪੁਲਿਸ ਦੀ ਸਾਰਜੈਂਟ ਜੁਡੀ ਬਰਡ ਨੇ ਕਿਹਾ ਕਿ ਤਲਾਸ਼ੀ ਵਾਰੰਟਾਂ ਦੇ ਆਧਾਰ ‘ਤੇ ਮਨਵੀਰ ਗਰੇਵਾਲ ਦੇ ਗੋਲਡਨ ਐਵਨਿਊ ਸਥਿਤ ਘਰ ‘ਚ ਛਾਪਾ ਮਾਰਿਆ ਗਿਆ ਜਿਥੇ ਭਾਰੀ ਮਾਤਰਾ ਵਿਚ ਕੋਕੀਨ, ਫੇਂਟਾਨਿਲ, ਐਕਸੀਕਡਨ, ਜ਼ੈਨੇਕਸ, ਐੱਮਡੀਐੱਮਏ 1,000 ਡਾਲਰ ਨਕਦ ਅਤੇ ਭਰੀ ਹੋਈ ਪਸਤੌਲ ਬਰਾਮਦ ਕੀਤੀ ਗਈ।

ਇਸ ਤੋਂ ਇਲਾਵਾਂ ਮਨਵੀਰ ਗਰੇਵਾਲ ਦੇ ਘਰੋਂ ਫੇਂਟਾਨਿਲ ਤਿਆਰ ਕਰਨ ਲਈ ਵਰਤਿਆ ਜਾਂਦਾ ਸਾਮਾਨ ਵੀ ਬਰਾਮਦ ਕੀਤਾ ਗਿਆ।

Share this Article
Leave a comment