ਨਹੀਂ ਰਹੇ ਕੈਲੀਫੋਰਨੀਆ ਦੇ ਸਿੱਖ ਆਗੂ ਦੀਦਾਰ ਸਿੰਘ ਬੈਂਸ

Prabhjot Kaur
3 Min Read

ਕੈਲੀਫੋਰਨੀਆ: ਗੁਰਦੁਆਰਾ ਯੂਬਾ ਸਿਟੀ ਕੈਲੀਫੋਰਨੀਆ ਦੇ ਬਾਨੀ, ਉੱਘੇ ਸਮਾਜਸੇਵੀ ਅਤੇ ਕਈ ਹੋਰ ਸਿੱਖ ਸੰਸਥਾਵਾਂ ਦੇ ਸਰਪ੍ਰਸਤ ਦਿਦਾਰ ਸਿੰਘ ਬੈਂਸ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਹਾਕਿਆਂ ਤੋਂ ਯੂਬਾ ਸ਼ਹਿਰ ਵਿੱਚ ਰਹਿ ਰਹੇ ਸਨ ਅਤੇ ਨਗਰ ਕੀਰਤਨਾਂ ਦੇ ਸਮਾਗਮਾਂ ਦੇ ਨਾਲ-ਨਾਲ ਟਿਏਰਾ ਬੁਏਨਾ ਗੁਰਦੁਆਰਾ ਸਾਹਿਬ ਦੇ ਕੰਮਾਂ ਵਿੱਚ ਵੀ ਸਰਗਰਮ ਸਨ।

ਦੀਦਾਰ ਸਿੰਘ ਬੈਂਸ ਨੂੰ ਕੈਲੀਫੋਰਨੀਆ ਦੇ ਪੀਚ ਕਿੰਗ ਵਜੋਂ ਜਾਣਿਆ ਜਾਂਦਾ ਸੀ ਅਤੇ ਉੱਤਰੀ ਅਮਰੀਕਾ ਦੇ ਸਭ ਤੋਂ ਅਮੀਰ ਸਿੱਖ ਕਿਸਾਨਾਂ ‘ਚੋਂ ਇਕ ਸਨ।

ਦੀਦਾਰ ਸਿੰਘ ਬੈਂਸ ਦੇ ਦੇਹਾਂਤ ‘ਤੇ ਅਕਾਲੀ ਦਲ ਨੇ ਟਵੀਟ ਕਰਕੇ ਸੋਗ ਜਤਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਟਵੀਟ ਕਰ ਲਿਖਿਆ ਗਿਆ ਹੈ ਕਿ, ‘ਅਕਾਲੀ ਦਲ ਗੁਰਦੁਆਰਾ ਯੂਬਾ ਸਿਟੀ ਕੈਲੀਫੋਰਨੀਆ ਦੇ ਬਾਨੀ, ਉੱਘੇ ਸਮਾਜਸੇਵੀ ਅਤੇ ਕਈ ਹੋਰ ਸਿੱਖ ਸੰਸਥਾਵਾਂ ਦੇ ਸਰਪ੍ਰਸਤ ਸ. ਦਿਦਾਰ ਸਿੰਘ ਜੀ ਦੇ ਅਕਾਲ ਚਲਾਣੇ ‘ਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਗਹਿਰਾ ਦੁੱਖ ਵਿਅਕਤ ਕਰਦਾ ਹੈ। ਵਾਹਿਗੁਰੂ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।’

ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਦੀਦਾਰ ਸਿੰਘ ਬੈਂਸ ਦਾ ਜਨਮ 1938 ਵਿੱਚ ਪਿੰਡ ਛੋਟੇ ਨੰਗਲ ਨਜ਼ਦੀਕ ਮਾਹਿਲਪੁਰ ਵਿਖੇ ਸ. ਗੁਰਪਾਲ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਦਾਦਾ ਜੀ 1928 ਵਿੱਚ ਅਮਰੀਕਾ ਗਏ ਸੀ ਤੇ ਦੀਦਾਰ ਸਿੰਘ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਪਿਤਾ ਵੀ ਅਮਰੀਕਾ ਵੱਸ ਗਏ। 20 ਸਾਲ ਦੀ ਉਮਰ (1958) ਵਿੱਚ ਬੈਂਸ ਵੀ ਅਮਰੀਕਾ ਚਲੇ ਗਏ ਅਤੇ ਉਥੇ ਲਗਭਗ ਚਾਰ ਸਾਲ ਦੂਜਿਆਂ ਦੇ ਖੇਤਾਂ ਵਿੱਚ ਮਜ਼ਦੂਰੀ ਕੀਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment