ਵਾਸ਼ਿੰਗਟਨ : ਅਮਰੀਕਾ ਦੇ ਯੂਟਾਹ ਸੂਬੇ ’ਚ ਹੋਏ ਜੇਓਪਰਡੀ (Jeopardy) ਨੈਸ਼ਨਲ ਕਾਲਜ ਚੈਂਪੀਅਨਸ਼ਿਪ ’ਚ ਸਿੱਖ ਵਿਦਿਆਰਥੀ ਨੇ ਵੱਡਾ ਖਿਤਾਬ ਹਾਸਲ ਕੀਤਾ ਹੈ। ਵਿਦਿਆਰਥੀ ਜਸਕਰਨ ਸਿੰਘ ਨੇ ਅਮਰੀਕਾ ਦੇ ਸਭ ਤੋਂ ਹੁਸ਼ਿਆਰ ਵਿਦਿਆਰਥੀਆਂ ਦੇ ਮੁਕਾਬਲੇ ’ਚ ਨੇ ਜਿੱਤ ਹਾਸਲ ਕੀਤੀ ਹੈ ਤੇ ਉਸ ਨੂੰ ਇਨਾਮ ਵਜੋਂ 250,000 ਡਾਲਰ ਮਿਲੇ।
ਜਸਕਰਨ ਸਿੰਘ, ਇੱਕ ਸੀਨੀਅਰ ਵਿੱਤ ਅਤੇ ਅਰਥ ਸ਼ਾਸਤਰ ਦਾ ਵਿਦਿਆਰਥੀ ਹੈ। ਜਸਕਰਨ ਸਿੰਘ ਨੇ ਆਪਣੀ ਜਿੱਤ ਤੋਂ ਬਾਅਦ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਤੇ ਬਹੁਤ ਵਧੀਆਂ ਮਹਿਸੂਸ ਕਰ ਰਿਹਾ ਹਾਂ।
Well done, Jaskaran Singh. You’re at the top of your class. We’ll see you at the Tournament of Champions! #JeopardyCollegeChampionship pic.twitter.com/LyMHXbleOv
— Jeopardy! (@Jeopardy) February 23, 2022
ਸਿੰਘ ਨੇ ਕਿਹਾ ਕਿ ਮੇਰੀ ਮਾਂ ਨੇ ਮੈਨੂੰ 13 ਸਾਲ ਦੀ ਉਮਰ ‘ਚ ਜੇਓਪਰਡੀ ਲਈ ਅਪਲਾਈ ਕਰਨ ਲਈ ਕਿਹਾ ਸੀ, ਪਰ ਮੈਂ ਆਡੀਸ਼ਨ ਪੜਾਅ ਤੋਂ ਅੱਗੇ ਨਹੀਂ ਵਧ ਸਕਿਆ। ਫਿਰ ਉਨ੍ਹਾਂ ਨੇ ਮੈਨੂੰ ਪਿਛਲੇ ਸਾਲ ਫਿਰ ਕੋਸ਼ਿਸ਼ ਕਰਨ ਲਈ ਉਤਸ਼ਾਹਿਤ ਕੀਤਾ ਤੇ ਅੱਜ ਮੈਂ ਕਾਮਯਾਬ ਹੋ ਗਿਆ।
no chance i’m going to class tomorrow https://t.co/P4iXnnITR2
— Jaskaran Singh (@jsinghmlk) February 23, 2022
ਇਸ ਚੈਂਪੀਅਨਸ਼ਿਪ ’ਚ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀ ਸ਼ਾਮਿਲ ਹੁੰਦੇ ਹਨ। ਇਸ ਤੋਂ ਇਲਾਵਾ ਕੀ ਇਸ ਮੁਕਾਬਲੇ ਨੂੰ ਅਮਰੀਕਾ ਸਮੇਤ ਕਰੋੜ ਲੋਕ ਟੀ.ਵੀ. ‘ਤੇ ਸਿੱਧਾ ਪ੍ਰਸਾਰਣ ਦੇਖਦੇ ਹਨ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਚੈਂਪੀਅਨਸ਼ਿਪ ਖਿਤਾਬ ਦੇ ਨਾਲ ਉਸ ਨੂੰ 2 ਲੱਖ 50 ਹਜ਼ਾਰ ਡਾਲਰ ਦੀ ਰਾਸ਼ੀ ਵਾਲਾ ਸ਼ਾਨਦਾਰ ਇਨਾਮ ਵੀ ਪ੍ਰਾਪਤ ਹੋਇਆ।
Sorry Hulu watchers, but I have to spoil it; I just won the #JeopardyCollegeChampionship! First of all, want to thank everyone that supported me throughout this run (ma, pa, ravkiran, the fellas, everyone who turned up to the watch parties). Also (1/2) pic.twitter.com/s9JWjaqz8f
— Jaskaran Singh (@jsinghmlk) February 23, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.