ਖਾਲਸਾ ਏਡ ਕੈਨੇਡਾ ਦੇ ਫਰੰਟ ਲਾਈਨ ਨਰਸਿੰਗ ਸਟਾਫ ਨੂੰ ਹਰ ਰੋਜ਼ ਪਹੁੰਚਾ ਰਿਹੈ ਸੰਤੁਲਿਤ ਭੋਜਨ

TeamGlobalPunjab
1 Min Read

ਬਰੈਂਪਟਨ : ਖ਼ਾਲਸਾ ਏਡ ਕੈਨੇਡਾ ਦੀ ਟੋਰਾਂਟੋ ਟੀਮ ਵੱਲੋਂ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਤਿੰਨ ਹਸਪਤਾਲਾਂ ਵਿਚ ਫ਼ਰੰਟਲਾਈਨ ਨਰਸਿੰਗ ਸਟਾਫ਼ ਨੂੰ ਇਕ ਹਫ਼ਤੇ ਦੌਰਾਨ ਇਕ ਹਜ਼ਾਰ ਸੰਤੁਲਿਤ ਖਾਣੇ ਦੇ ਪੈਕਟ
ਮੁਹੱਈਆ ਕਰਵਾਏ ਗਏ।

ਕੋਰੋਨਾ ਵਾਇਰਸ ਸ਼ੁਰੂ ਹੋਣ ਤੋਂ ਹੁਣ ਤੱਕ ਖ਼ਾਲਸਾ ਏਡ ਦੀ ਟੋਰਾਂਟੋ ਵਲੰਟੀਅਰ ਟੀਮ ਗਰੌਸਰੀਜ਼ ਅਤੇ ਫੂਡ ਬੈਂਕ ਡੋਨੇਸ਼ਨ ਰਾਹੀਂ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮਦਦ ਕਰ ਚੁੱਕੀ ਹੈ।

- Advertisement -

ਖ਼ਾਲਸਾ ਏਡ ਕੈਨੇਡਾ ਦੇ ਕੌਮੀ ਡਾਇਰੈਕਟਰ ਜਤਿੰਦਰ ਸਿੰਘ ਨੇ ਕਿਹਾ, “ਸਾਡੀ ਜਥੇਬੰਦੀ ਬੇਹੱਦ ਖੁਸ਼ਕਿਸਮਤ ਹੈ ਜਿਸ ਕੋਲ ਸਮਰਪਿਤ ਅਤੇ ਲੋਕ ਸੇਵਾ ਪ੍ਰਤੀ ਵਚਨਬੰਧ ਵਾਲੰਟੀਅਰਜ਼ ਦੀ ਟੀਮ ਮੌਜੂਦ ਹੈ। ਇਨ੍ਹਾਂ ਵਾਲੰਟੀਅਰਜ਼ ਦੇ ਦਮ ਤੇ ਹੀ ਕੌਮੀ ਨਰਸਿੰਗ ਨੂੰ ਹਫਤੇ ਦੌਰਾਨ ਸੰਤੁਲਿਤ ਖਾਣਾ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੌਰਾਨ ਫ਼ਰੰਟਲਾਈਨ ਤੇ ਕੰਮ ਕਰ ਰਹੇ ਹੈਲਥ ਵਰਕਰਜ਼ ਦਾ ਅਹਿਸਾਨ ਅਸੀਂ ਕਦੇ ਨਹੀਂ ਚੁਕਾ ਸਕਦੇ।

ਦੱਸ ਦੇਈਏ ਕਿ ਬਰੈਂਪਟਨ ਸਿਵਿਕ ਹਸਪਤਾਲ, ਇਟੋਬੀਕੋਕ ਦਾ ਜਨਰਲ ਹਸਪਤਾਲ ਅਤੇ ਪੀਲ ਮੈਮੋਰੀਅਲ ਸੈਂਟਰ ਫ਼ਾਰ ਇੰਟੈਗਰੇਟਿਡ ਹੈਲਥ ਐਂਡ ਵੈਲਨੈਸ ਦਾ ਬੰਧ ਵਿਲੀਅਮ ਓਸਲਰ ਹੈਲਥ ਸਿਸਟਮ ਦੁਆਰਾ ਚਲਾਇਆ ਜਾ ਰਿਹਾ ਹੈ।

Share this Article
Leave a comment