ਕੈਨੇਡਾ ਨੇ ਜਨਵਰੀ ਮਹੀਨੇ 26,000 ਤੋਂ ਵੱਧ ਨਵੇਂ ਪ੍ਰਵਾਸੀਆਂ ਨੂੰ ਦਿੱਤੀ ਪੀ.ਆਰ.

TeamGlobalPunjab
1 Min Read

ਟੋਰਾਂਟੋ: ਕੋਰੋਨਾ ਮਹਾਂਮਾਰੀ ਕਾਰਨ ਸਾਲ 2020 ਵਿੱਚ ਪਾਬੰਦੀਆਂ ਦੇ ਚਲਦਿਆਂ ਕੈਨੇਡਾ ਆਪਣਾ ਇਮੀਗ੍ਰੇਸ਼ਨ ਟੀਚਾ ਪੂਰਾ ਨਹੀਂ ਕਰ ਸਕਿਆ, ਪਰ ਹੁਣ ਇਸ ਨੂੰ ਸਾਲ 2021 ‘ਚ ਪੂਰਾ ਕਰਨ ਲਈ ਕੈਨੇਡਾ ਨੇ ਤਿਆਰੀਆਂ ਖਿੱਚ ਲਈਆਂ ਹਨ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸਿਨੋ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਬੀਤੇ ਜਨਵਰੀ ਮਹੀਨੇ ਵਿੱਚ 26,600 ਪ੍ਰਵਾਸੀਆਂ ਨੂੰ ਪੀ.ਆਰ. ਦਿੱਤੀ ਗਈ, ਜੋ ਕਿ 2020 ਦੇ ਜਨਵਰੀ ਮਹੀਨੇ ਨਾਲੋਂ10 ਫੀਸਦੀ ਜ਼ਿਆਦਾ ਹੈ।

ਇਮੀਗ੍ਰੇਸ਼ਨ ਮੰਤਰੀ ਮਾਰਕੋ ਨੇ ਕਿਹਾ 2021 ਦੀ ਗਿਣਤੀ ਵਿੱਚ ਨਵੇਂ ਪ੍ਰਵਾਸੀਆਂ ਦੇ ਆਉਣ ਨਾਲ ਸਰਕਾਰ 400,000 ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਪਰਮਾਨੈਟ ਰੋਜ਼ੀਡੈਂਟ ਦੇਣ ਦੇ ਟੀਚੇ ਨੂੰ ਪੂਰਾ ਕਰਨ ਲਈ ਪੂਰੀ ਰਫ਼ਤਾਰ ਨਾਲ 5 ਅੱਗੇ ਵਧ ਰਹੀ ਹੈ।

ਕੈਨੇਡਾ ਸਰਕਾਰ ਨੇ 13 ਫਰਵਰੀ ਨੂੰ 27,332 ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਪੀ.ਆਰ. ਅਪਲਾਈ ਕਰਨ ਲਈ ਸੱਦਾ ਦਿੱਤਾ ਜੋ ਕਿ ਪਿਛਲੇ ਰਿਕਾਰਡ ਬ੍ਰੇਕਿੰਗ ਡਰਾਅ ਤੋਂ 5 ਗੁਣਾ ਜ਼ਿਆਦਾ ਸੀ।

Share this Article
Leave a comment