ਲੰਡਨ :ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅੱਜ ਇਥੇ ਭਾਰਤੀ ਮੂਲ ਦੇ ਪਿਓ ਧੀ ਨੇ ਇਸ ਭੈੜੀ ਬਿਮਾਰੀ ਕਾਰਨ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਿਕ 61 ਸਾਲਾ ਭਾਰਤੀ ਮੂਲ ਦਾ ਸੁਧੀਰ ਸ਼ਰਮਾ ਨਾਮਕ ਵਿਅਕਤੀ ਹੀਥਰੋ ਹਵਾਈ ਅੱਡੇ ਤੇ ਇਮੀਗ੍ਰੇਸ਼ਨ ਅਧਿਕਾਰੀ ਸੀ। ਜਦੋ ਕਿ ਉਸ ਦੀ 33 ਸਾਲਾ ਪੂਜਾ ਨਾਮਕ ਧੀ ਇਥੇ ਫਾਰਮਿਸਟ ਸੀ। ਸੁਧੀਰ ਅਤੇ ਪੂਜਾ ਨੇ ਦੋਵਾਂ ਨੇ ਬੁੱਧਵਾਰ ਨੂੰ ਦਮ ਤੋੜ ਦਿੱਤਾ।
PM @BorisJohnson is writing to every UK household to urge them to stay at home, protect the NHS and save lives. #StayHomeSaveLives pic.twitter.com/GMNPqEl10d
— UK Prime Minister (@10DowningStreet) March 28, 2020
ਹੀਥਰੋ ਦੇ ਬਾਰਡਰ ਫੋਰਸ ਦੇ ਡਾਇਰੈਕਟਰ ਨਿਕ ਜਾਰੀਵਾਲਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੁਧੀਰ ਬਹੁਤ ਹੀ ਦਰਿਆ ਦਿਲ ਅਤੇ ਨਰਮ ਦਿਲ ਇਨਸਾਨ ਸੀ ਅਤੇ ਉਹ ਹਮੇਸ਼ਾ ਹੀ ਉਨ੍ਹਾਂ ਦੇ ਯਾਦ ਰਹੇਗਾ। ਇਸੇ ਤਰ੍ਹਾਂ ਹੀ ਪੂਜਾ ਦੀ ਦੋਸਤ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਲਿਖਿਆ ਕਿ ਅੱਜ ਉਸ ਦੀ ਫਾਰਮਿਸਟ ਸਾਥਣ ਅਤੇ ਯੂਨੀਵਰਸਿਟੀ ਦੇ ਦੋਸਤ ਪੂਜਾ ਨੇ ਦਮ ਤੋੜ ਦਿੱਤਾ ਹੈ। ਪੁੱਜਾ ਦੀ ਦੋਸਤ ਨੇ ਅਰਦਾਸ ਕੀਤੀ ਕਿ ਉਸ ਦੀ ਦੋਸਤ ਦੀ ਆਤਮਾ ਨੂੰ ਸ਼ਾਂਤੀ ਮਿਲੇ ।
ਫਾਰਮਿਸਟ ਹੀਨਾ ਲਾਖਾਣੀ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਸਾਰੀਆਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ । ਦੱਸ ਦੇਈਏ ਕਿ ਬਿਰਟੇਨ ਵਿਚ ਕੋਰੋਨਾ ਵਾਇਰਸ ਕਾਰਨ ਮੋਟਾ ਦੀ ਗਿਣਤੀ 1000 ਤੋਂ ਪਾਰ ਹੋ ਗਈ ਹੈ। ਯੂਕੇ ਵਿਚ ਇਸ ਦੇ 17089 ਕੇਸ ਸਾਹਮਣੇ ਆਏ ਹਨ।