ਬੇਕਾਰ ਸਮਝ ਕੇ ਸੁੱਟੀ ਗਈ 10 ਲੱਖ ਡਾਲਰ ਦੀ ਲਾਟਰੀ ਨੂੰ ਭਾਰਤੀ ਮੂਲ ਦੇ ਪਰਿਵਾਰ ਨੇ ਅਸਲ ਜੇਤੂ ਨੂੰ ਸੌਂਪਿਆ

TeamGlobalPunjab
2 Min Read

ਨਿਊਯਾਰਕ : ਅਮਰੀਕਾ ਦੇ ਮੈਸਾਚੂਸੈਟਸ ਸੂਬੇ ‘ਚ ਭਾਰਤੀ ਮੂਲ ਦੇ ਪਰਿਵਾਰ ਨੇ ਮਹਿਲਾ ਰੋਜ਼ ਫਿਏਗਾ ਨੂੰ ਉਸ ਦੀ ਲਾਟਰੀ ਦਾ ਟਿਕਟ ਵਾਪਸ ਕਰ ਦਿੱਤਾ, ਜਿਸ ਨੂੰ ਉਹ ਬੇਕਾਰ ਸਮਝ ਕੇ ਸੁੱਟ ਗਈ ਸੀ। ਮਹਿਲਾ ਨੇ ਜਿਹੜੀ ਟਿਕਟ ਬੇਕਾਰ ਸਮਝ ਕੇ ਸੁੱਟ ਦਿੱਤੀ ਸੀ, ਉਸ ਟਿਕਟ ‘ਤੇ 10 ਲੱਖ ਡਾਲਰ ਦੀ ਲਾਟਰੀ ਨਿਕਲ ਗਈ। ਜਿਸ ਸਟੋਰ ਤੋਂ ਟਿਕਟ ਖਰੀਦੀ ਗਈ ਸੀ ਉਸ ਦੇ ਮਾਲਕ ਭਾਰਤੀ ਮੂਲ ਦੇ ਪਰਿਵਾਰ ਨੇ ਮਹਿਲਾ ਨੂੰ ਇਹ ਟਿਕਟ ਸੌਂਪ ਦਿੱਤੀ।

ਭਾਰਤੀ ਮੂਲ ਦੇ ਪਰਿਵਾਰ ਦੇ ਇਸ ਕਦਮ ਦੀ ਸ਼ਲਾਘਾ ਹੋ ਰਹੀ ਹੈ। ਰੋਜ਼ ਫਿਏਗਾ ਨੇ ਮਾਰਚ ‘ਚ ਲਕੀ ਸਟਾਪ ਤੋਂ ਡਾਇਮੰਡ ਮਿਲੀਅਨ ਸਕ੍ਰੈਚ ਟਿਕਟ ਖ਼ਰੀਦੀ ਸੀ। ਫਿਏਗਾ ਨੇ ਕਿਹਾ ਕਿ, ‘ਲੰਚ ਬ੍ਰੇਕ ਦੌਰਾਨ ਮੈਂ ਜਲਦੀ `ਚ ਸੀ ਤੇ ਟਿਕਟ ਸਕ੍ਰੈਚ ਕੀਤੀ, ਜੇਤੂ ਨੰਬਰ ਨਾਂ ਦਿਖਾਈ ਦੇਣ ’ਤੇ ਟਿਕਟ ਬੇਕਾਰ ਸਮਝ ਕੇ ਸਟੋਰ ਵਾਲਿਆਂ ਨੂੰ ਵਾਪਸ ਦੇ ਦਿੱਤੀ, ਜਦਕਿ ਟਿਕਟ ਦਾ ਨੰਬਰ ਚੰਗੀ ਤਰ੍ਹਾਂ ਸਕ੍ਰੈਚ ਨਹੀਂ ਕੀਤਾ ਸੀ।’

ਸਟੋਰ ਮਾਲਕ ਦੇ ਪੁੱਤਰ ਅਭੀ ਸ਼ਾਹ ਨੇ ਕਿਹਾ ਕਿ, ਇਹ ਟਿਕਟ ਉਨ੍ਹਾਂ ਦੀ ਮਾਂ ਅਰੁਣਾ ਸ਼ਾਹ ਨੇ ਵੇਚੀ ਸੀ। ਅਭੀ ਸ਼ਾਹ ਨੇ ਕਿਹਾ ਕਿ, ‘ਜਦੋਂ ਮੈਂ ਸ਼ਾਮ ਨੂੰ ਸੁੱਟਣ ਲਈ ਰੱਖੀਆਂ ਟਿਕਟਾਂ ਦੇਖ ਰਿਹਾ ਸੀ ਤਾਂ ਮੈਂ ਦੇਖਿਆ ਕਿ ਟਿਕਟ ਨੂੰ ਚੰਗੀ ਤਰ੍ਹਾਂ ਸਕ੍ਰੈਚ ਨਹੀਂ ਕੀਤਾ ਗਿਆ ਸੀ। ਮੈਂ ਨੰਬਰ ਸਕ੍ਰੈਚ ਕੀਤਾ ਤੇ ਦੇਖਿਆ ਇਹ 10 ਲੱਖ ਡਾਲਰ ਦੀ ਟਿਕਟ ਸੀ। ਮੈਂ ਇਕ ਰਾਤ ਲਈ ਕਰੋੜਪਤੀ ਬਣ ਗਿਆ ਸੀ।’

ਅਭੀ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੇ ਮਨ ‘ਚ ਇੱਕ ਕਾਰ ਖ਼ਰੀਦਣ ਦਾ ਵਿਚਾਰ ਬਣਾਇਆ ਪਰ ਬਾਅਦ ‘ਚ ਉਸ ਨੇ ਜੇਤੂ ਨੂੰ ਟਿਕਟ ਮੋੜਨ ਦਾ ਫ਼ੈਸਲਾ ਲੈ ਲਿਆ।

- Advertisement -

Share this Article
Leave a comment