ਕੈਨੇਡਾ ‘ਚ ਪਿਸਤੌਲ ਦੀ ਨੋਕ ‘ਤੇ ਔਰਤ ਨੂੰ ਲੁੱਟਣ ਦੇ ਮਾਮਲੇ ‘ਚ ਪੰਜਾਬੀ ਸਣੇ 6 ਗ੍ਰਿਫ਼ਤਾਰ

Prabhjot Kaur
3 Min Read

ਟੋਰਾਂਟੋ: ਟੋਰਾਂਟੋ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ, ਪਿਸਤੌਲ ਦੀ ਨੋਕ ‘ਤੇ ਇੱਕ ਔਰਤ ਨੂੰ ਲੁੱਟਣ ਦੇ ਮਾਮਲੇ ‘ਚ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਚ ਇੱਕ ਪੰਜਾਬੀ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਉਨ੍ਹਾਂ ਤੋਂ 13 ਲੱਖ ਡਾਲਰ ਦੇ ਨਸ਼ੇ ਅਤੇ ਡੇਢ ਲੱਖ ਡਾਲਰ ਨਕਦੀ ਬਰਾਮਦ ਕੀਤੇ ਗਏ।

ਪੁਲਿਸ ਨੇ ਦੱਸਿਆ ਕਿ ਟੋਰਾਂਟੋ ਦੇ ਐਗਲਿੰਟਨ ਐਵੇਨਿਊ ਈਸਟ ਅਤੇ ਮਾਊਂਟ ਪਲੇਜ਼ੈਂਟ ਰੋਡ ਇਲਾਕੇ ‘ਚ 15 ਜਨਵਰੀ ਨੂੰ ਹੋਈ ਵਾਰਦਾਤ ਤੋਂ ਬਾਅਦ ਜਾਂਚ ਆਰੰਭੀ ਗਈ। ਪੁਲਿਸ ਮੁਤਾਬਕ ਉਸ ਦਿਨ ਇੱਕ ਔਰਤ ਇੱਕ ਵਿਅਕਤੀ ਨੂੰ ਮਿਲੀ ਜਿਸ ਨੂੰ ਉਹ ਪਹਿਲਾਂ ਤੋਂ ਜਾਣਦੀ ਸੀ ਅਤੇ ਉਸ ਦੀ ਗੱਡੀ ਵਿਚ ਬੈਠ ਗਈ। ਔਰਤ ਜਿਵੇਂ ਹੀ ਗੱਡੀ ਵਿਚ ਬੈਠੀ ਤਾਂ ਅੰਦਰ ਬੈਠੇ ਦੋ ਵਿਅਕਤੀਆਂ ਨੇ ਉਸ ‘ਤੇ ਪਿਸਤੌਲ ਤਾਣ ਦਿੱਤੀ ਅਤੇ ਮੋਬਾਇਲ ਫੋਨ ਤੇ ਕਾਰ ਦੀਆਂ ਚਾਬੀਆਂ ਖੋਹ ਲਈਆਂ। ਫਿਰ ਔਰਤ ਨੂੰ ਉਸ ਦੇ ਘਰ ਲੈ ਗਏ ਅਤੇ ਕਾਰ ਚੋਰੀ ਕਰਨ ਤੋਂ ਬਾਅਦ ਔਰਤ ਨੂੰ ਬਾਹਰ ਧੱਕਾ ਦੇ ਦਿੱਤਾ। ਕੁਝ ਦਿਨ ਬਾਅਦ ਸ਼ੱਕੀਆਂ ਦੀ ਗੱਡੀ ਟੋਰਾਂਟੋ ਦੇ ਡਾਊਨ ਟਾਊਨ ‘ਚ ਨਜ਼ਰ ਆਈ ਅਤੇ ਭਾਲ ਦੌਰਾਨ ਪੁਲਿਸ ਨੇ ਇੱਕ ਸ਼ੱਕੀ ਕੋਲ ਭਰੀ ਹੋਈ ਪਸਤੌਲ ਬਰਾਮਦ ਕੀਤੀ।

ਜਾਂਚ ਨੂੰ ਅੱਗੇ ਵਧਾਉਂਦਿਆਂ ਪੁਲਿਸ ਨੇ ਮਿਸੀਸਾਗਾ ਦੇ 26 ਸਾਲਾ ਓਮਰ ਬੇਕਰੀ, ਬ੍ਰਿਟਿਸ਼ ਕੋਲੰਬੀਆ ਦੇ ਡੈਨੀਅਲ ਓਫੋਰੀ ਅਤੇ ਟੋਰਾਂਟੋ ਦੇ ਜਗਰਾਜ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਖਿਲਾਫ ਪਸਤੌਲ ਦੀ ਨੋਕ ‘ਤੇ ਲੁੱਟਖੋਹ ਕਰਨ, ਅਗਵਾ, ਜਬਰੀ ਬੰਦੀ ਬਣਾਉਣ ਅਤੇ ਘਰ ‘ਚ ਦਾਖਲ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਮਾਮਲਾ ਇੱਥੇ ਹੀ ਖ਼ਤਮ ਨਹੀਂ ਹੋਇਆ ਅਤੇ ਚਾਰ ਤਲਾਸ਼ੀ ਵਾਰੰਟਾਂ ‘ਤੇ ਜਾਂਚ ਦੌਰਾਲ ਤਿੰਨ ਨਾਜਾਇਜ਼ ਪਿਸਤੌਲਾਂ ਅਤੇ ਡੇਢ ਲੱਖ ਡਾਲਰ ਨਕਦੀ ਬਰਾਮਦ ਕੀਤੀ ਗਈ।

ਇਸ ਤੋਂ ਇਲਾਵਾ ਪੁਲਿਸ ਨੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਜਿਨ੍ਹਾਂ ਦੀ ਅੰਦਾਜ਼ਨ ਕੀਮਤ 13 ਲੱਖ ਡਾਲਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਤਿੰਨ ਹੋਰਨਾਂ ਸ਼ੱਕੀਆਂ ਦੀ ਪਛਾਣ ਮਿਸੀਸਾਗਾ ਦੀ 22 ਸਾਲਾ ਨਾਇਮਾ ਕਨਾਮੁਗਿਏਅਰ, ਟੋਰਾਂਟੋ ਦੇ 26 ਸਾਲਾ ਅਬੀਰਿਜ਼ਾਕ ਉਨਲੇ ਅਤੇ ਅਜੈਕਸ ਦੇ 26 ਸਾਲ ਅਲੀ ਜੁਬਾਲਾਹ ਵਜੋਂ ਕੀਤੀ ਗਈ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment