ਸ਼ੈਲ ਦੀ ਸਿੰਗਾਪੁਰ ਰਿਫਾਇਨਰੀ ਤੋਂ ਗੈਸ ਤੇਲ ਚੋਰੀ ਦੇ ਮਾਮਲੇ ’ਚ ਭਾਰਤੀ ਨਾਗਰਿਕ ਨੂੰ ਛੇ ਸਾਲ ਦੀ ਜੇਲ੍ਹ

TeamGlobalPunjab
1 Min Read

ਸਿੰਗਾਪੁਰ: ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਇਕ ਭਾਰਤੀ ਨਾਗਰਿਕ  ਸਦਾਗੋਪਨ ਪ੍ਰੇਮਨਾਥ (40) ਅਤੇ ਉਸ ਦੇ ਸਹਿਯੋਗੀ ਨੂੰ ਰਾਇਲ ਡੱਚ ਸ਼ੈੱਲ ਦੇ ਸਿੰਗਾਪੁਰ ਤੇਲ ਸੋਧ ਕਾਰਖਾਨੇ ਵਿੱਚੋਂ   ਸਾਲ 2017-18 ਵਿਚ ਘੱਟੋ ਘੱਟ 200 ਮਿਲੀਅਨ ਸਿੰਗਾਪੁਰ ਡਾਲਰ (ਲਗਭਗ 150 ਮਿਲੀਅਨ ਡਾਲਰ) ਦੇ 300,000 ਟਨ ਤੋਂ ਵੱਧ ਗੈਸ ਤੇਲ ਚੋਰੀ ਕਰਨ ਦੇ ਦੋਸ਼ ‘ਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਇਸ ਲਈ ਪ੍ਰੇਮਨਾਥ ਨੂੰ ਛੇ ਸਾਲ ਅੱਠ ਮਹੀਨੇ, ਜਦੋਂਕਿ ਉਸ ਦੇ ਸਾਥੀ ਮੁਹੰਮਦ ਅਸ਼ਰਫ਼ ਹਮਜ਼ਾ (39) ਨੂੰ ਸਾਢੇ ਨੌਂ ਸਾਲ ਦੀ ਸਜ਼ਾ ਹੋਈ ਹੈ। ਪ੍ਰੇਮਨਾਥ ਨੂੰ ਅਪਰਾਧਿਕ ਕਮਾਈ ਤੋਂ ਤਕਰੀਬਨ 150,000 ਡਾਲਰ ਮਿਲੇ ਸਨ। ਬ੍ਰਿਟਿਸ਼-ਡੱਚ ਬਹੁ-ਕੌਮੀ ਕੰਪਨੀ ਰੌਇਲ ਡੱਚ ਸ਼ੈੱਲ ਤੇਲ ਅਤੇ ਗੈਸ ਉਦਯੋਗ ਦੇ ਹਰੇਕ ਖੇਤਰ ਵਿੱਚ ਸਰਗਰਮ ਹੈ। ਗੈਸ ਤੇਲ ਦੀ ਵਰਤੋਂ ਸਮੁੰਦਰੀ ਜਹਾਜ਼ਾਂ ਅਤੇ ਹੋਰ ਬੇੜਿਆਂ ਵਿੱਚ ਕੀਤੀ ਜਾਂਦੀ ਹੈ।

Share this Article
Leave a comment