ਸ੍ਰੀਲੰਕਾ ਦੀ ਜਲ ਸੈਨਾ ਵਲੋਂ ਗ੍ਰਿਫ਼ਤਾਰ ਭਾਰਤੀ ਮਛੇਰੇ ਰਿਹਾਅ

TeamGlobalPunjab
1 Min Read

ਕੋਲੰਬੋ :- ਸ੍ਰੀਲੰਕਾ ਨੇ ਆਪਣੇ ਜਲ ਖੇਤਰ ‘ਚ ਕਥਿਤ ਤੌਰ ‘ਤੇ ਦਾਖ਼ਲ ਹੋਣ ‘ਤੇ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਸਾਰੇ 54 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ। ਭਾਰਤੀ ਅਧਿਕਾਰੀਆਂ ਨੇ ਬੀਤੇ ਸ਼ਨਿਚਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਸ੍ਰੀਲੰਕਾ ਦੀ ਜਲ ਸੈਨਾ ਨੇ 24 ਮਾਰਚ ਨੂੰ ਵੱਖ-ਵੱਖ ਸਮੁੰਦਰੀ ਇਲਾਕਿਆਂ ਤੋਂ ਇਨ੍ਹਾਂ 54 ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੀਆਂ ਪੰਜ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਸਨ।

ਦੱਸ ਦਈਏ ਮਛੇਰਿਆਂ ਦੀ ਗ੍ਰਿਫ਼ਤਾਰੀ ਪਿੱਛੋਂ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਸੀ ਕਿ ਉਹ ਇਨ੍ਹਾਂ ਮਛੇਰਿਆਂ ਨੂੰ ਦੂਤਘਰ ਸਬੰਧੀ ਸਹਾਇਤਾ ਮੁਹੱਈਆ ਕਰਾ ਰਹੇ ਹਨ। ਹਾਈ ਕਮਿਸ਼ਨ ਨੇ ਇਹ ਵੀ ਕਿਹਾ ਸੀ ਕਿ ਭਾਰਤੀ ਮਛੇਰਿਆਂ ਦੇ ਮਾਮਲੇ ਨਾਲ ਨਿਪਟਣ ਲਈ ਮਾਨਵੀ ਤਰੀਕਾ ਅਪਣਾਉਣ ਦੀ ਲੋੜ ਹੈ।

Share this Article
Leave a comment