ਇਟਲੀ ‘ਚ ਲਗਾਤਾਰ ਤੀਜੇ ਦਿਨ 300 ਤੋਂ ਜ਼ਿਆਦਾ ਮੌਤਾਂ

TeamGlobalPunjab
2 Min Read

ਰੋਮ: ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਇਟਲੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇਟਲੀ ਵਿੱਚ ਲਗਾਤਾਰ ਤੀਜੇ ਦਿਨ 300 ਤੋ ਜ਼ਿਆਦਾ ਮੌਤਾਂ ਹੋਈਆਂ ਹਨ ਮੰਗਲਵਾਰ ਨੂੰ ਜਾਰੀ ਰਿਪੋਰਟ ਦੇ ਮੁਤਾਬਕ ਬੀਤੇ 24 ਘੰਟੇ ਵਿੱਚ 345 ਲੋਕਾਂ ਨੇ ਦਮ ਤੋਡ਼ ਦਿੱਤਾ ਹੈ।

- Advertisement -

ਇਸ ਵਿੱਚ ਇਟਲੀ ‘ਚ ਭਾਰਤੀ ਦੂਤਾਵਾਸ ਨੇ ਜਾਣਕਾਰੀ ਦਿੱਤੀ ਹੈ ਕਿ 300 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਰੋਮ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਫਸੇ ਹੋਏ ਹਨ। ਪਿਛਲੇ ਹਫ਼ਤੇ ਦੇ ਅੰਤ ਵਿੱਚ ਉਨ੍ਹਾਂ ਦੇ ਟੈਸਟ ਕੀਤੇ ਗਏ ਹਨ ਅਤੇ ਰਿਪੋਰਟ ਦਾ ਇੰਤਜ਼ਾਰ ਹੈ। ਲਾਕ-ਡਾਉਨ ਦੇ ਬਾਵਜੂਦ ਸੀਮਤ ਸੰਸਾਧਨਾਂ ਦੇ ਅੰਦਰ ਹਰ ਸੰਭਵ ਮਦਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਇਟਲੀ ਵਿੱਚ ਇਸ ਤੋਂ ਪਹਿਲਾਂ ਐਤਵਾਰ ਨੂੰ 368 ਮੌਤਾਂ ਅਤੇ ਸੋਮਵਾਰ ਨੂੰ 349 ਮੌਤਾਂ ਹੋਈਆਂ। ਹੁਣੇ ਤੱਕ ਇੱਥੇ ਮਰਨ ਵਾਲਿਆਂ ਦੀ ਗਿਣਤੀ 2,503 ਹੋ ਗਈ ਹੈ। ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ 27,980 ਤੋਂ ਵਧ ਕੇ 31,506 ਹੋ ਗਈ ਹੈ। 2,060 ਲੋਕ ਆਈਸੀਯੂ ਵਿੱਚ ਹਨ।

- Advertisement -
Share this Article
Leave a comment