ਅਮਰੀਕਾ ਦੇ ਨੇਵਾਡਾ ‘ਚ ਮੈਡੀਕਲ ਜਹਾਜ਼ ਹਾਦਸਾਗ੍ਰਸਤ, ਮਰੀਜ਼ ਸਮੇਤ ਪੰਜ ਮੌਤਾਂ

Rajneet Kaur
2 Min Read

ਨਿਊਜ਼ ਡੈਸਕ: ਉੱਤਰੀ ਨੇਵਾਡਾ ਦੇ ਪਹਾੜੀ ਖੇਤਰ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਜਹਾਜ਼ ਹਾਦਸੇ ਵਿੱਚ ਇੱਕ ਮਰੀਜ਼ ਸਮੇਤ ਮੈਡੀਕਲ ਟਰਾਂਸਪੋਰਟ ਫਲਾਈਟ ਵਿੱਚ ਸਵਾਰ ਸਾਰੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਲਿਓਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਅਧਿਕਾਰੀਆਂ ਨੂੰ ਰਾਤ 9:15 ਵਜੇ ਦੇ ਕਰੀਬ ਸਟੇਜਕੋਚ, ਨੇਵਾਡਾ ਨੇੜੇ ਘਟਨਾ ਲਈ ਬੁਲਾਇਆ ਗਿਆ ਸੀ। ਦੱਸ ਦੇਈਏ ਕਿ ਸਟੇਜਕੋਚ ਵਿੱਚ ਕਰੀਬ 2500 ਲੋਕ ਰਹਿੰਦੇ ਹਨ। ਇਹ ਡਾਊਨਟਾਊਨ ਰੇਨੋ ਤੋਂ ਲਗਭਗ 72 ਕਿਲੋਮੀਟਰ ਦੀ ਦੂਰੀ ‘ਤੇ ਹੈ।

ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਹਾਦਸੇ ‘ਚ ਮਾਰੇ ਗਏ ਸਾਰੇ ਪੰਜਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ, ‘ਅਸੀਂ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ।’ ਇਹ ਹਾਦਸਾ ਲਿਓਨ ਕਾਉਂਟੀ ਦੇ ਕੁਝ ਹਿੱਸਿਆਂ ਸਮੇਤ ਨੇਵਾਡਾ ਲਈ ਰਾਸ਼ਟਰੀ ਮੌਸਮ ਸੇਵਾ ਦੁਆਰਾ ਜਾਰੀ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਦੇ ਵਿਚਕਾਰ ਹੋਇਆ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਖੇਤਰ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਕਾਰਨ ਕਈ ਚੀਜ਼ਾਂ ਪ੍ਰਭਾਵਿਤ ਹੋਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਜਿਸ ਥਾਂ ‘ਤੇ ਇਹ ਘਟਨਾ ਵਾਪਰੀ ਹੈ, ਉਹ ਬਹੁਤ ਹੀ ਖੂਬਸੂਰਤ ਇਲਾਕਾ ਹੈ। ਹਾਲਾਂਕਿ, ਇਸ ਸੀਜ਼ਨ ਵਿੱਚ ਇੱਕ ਹਾਦਸਾ ਹੋਇਆ ਸੀ।

ਕਰੈਸ਼ ਹੋਏ ਜਹਾਜ਼ ਦੀ ਪਛਾਣ ਪਿਲਾਟਸ ਪੀਸੀ-12 ਏਅਰੋਪਲੇਨ ਵਜੋਂ ਹੋਈ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਰਿਕਾਰਡ ਦੇ ਅਨੁਸਾਰ, ਇਸ ਜਹਾਜ਼ ਦਾ ਨਿਰਮਾਣ ਸਾਲ 2002 ਵਿੱਚ ਕੀਤਾ ਗਿਆ ਸੀ। ਏਅਰਲਾਈਨ ਨੇ ਕਿਹਾ ਕਿ ਉਹ ਬਚਾਅ ਏਜੰਸੀਆਂ, ਟੀਮ ਦੇ ਮੈਂਬਰਾਂ ਅਤੇ ਪਰਿਵਾਰਾਂ ਦੀ ਮਦਦ ‘ਤੇ ਧਿਆਨ ਕੇਂਦਰਿਤ ਕਰਨ ਲਈ ਉਡਾਣਾਂ ਨੂੰ ਰੋਕ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment