ਭਾਰਤੀ ਮੂਲ ਦਾ ਡਾਕਟਰ ਬੇਹੋਸ਼ੀ ਦੀ ਹਾਲਤ ‘ਚ ਬੱਚਿਆਂ ਤੇ ਔਰਤਾਂ ਨਾਲ ਕਰਦਾ ਸੀ ਗੰਦੇ ਕੰਮ, ਆਇਆ ਅੜਿੱਕੇ

Global Team
2 Min Read

ਅਮਰੀਕਾ : ਅਮਰੀਕਾ ‘ਚ ਭਾਰਤੀ ਮੂਲ ਦੇ 40 ਸਾਲਾ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਾਕਟਰ ‘ਤੇ ਔਰਤਾਂ ਤੇ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਲੈਣ ਤੇ ਔਰਤਾਂ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹਨ।  ਮੀਡੀਆ ਰਿਪੋਰਟਾਂ ਅਨੁਸਾਰ ਸੰਯੁਕਤ ਰਾਜ ‘ਚ ਇਕ ਭਾਰਤੀ ਡਾਕਟਰ ਨੂੰ ਕਈ ਜਿਣਸੀ ਅਪਰਾਧਾਂ ਦੇ ਦੋਸ਼ ‘ਚ 2 ਮਿਲੀਅਨ ਡਾਲਰ ਦੇ ਬਾਂਡ ‘ਤੇ ਅਮਰੀਕੀ ਜੇਲ੍ਹ ‘ਚ ਰੱਖਿਆ ਗਿਆ ਸੀ।

ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਓਮੈਰ ਇਜਾਜ਼ ਨੂੰ 8 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਡਾਕਟਰ ਨੇ ਕਥਿਤ ਤੌਰ ‘ਤੇ ਬਾਥਰੂਮ, ਚੇਂਜਿੰਗ ਏਰੀਆ, ਹਸਪਤਾਲ ਦੇ ਕਮਰੇ ਤੇ ਇੱਥੋਂ ਤੱਕ ਕਿ ਆਪਣੇ ਘਰ ‘ਚ ਵੀ ਕਈ ਥਾਵਾਂ ‘ਤੇ ਹਿਡਨ ਕੈਮਰਾ ਲਗਾਏ ਹੋਏ ਸਨ, ਜਿੱਥੇ ਉਹ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਗਨ ਹਾਲਤ ‘ਚ ਰਿਕਾਰਡ ਕਰਦਾ ਸੀ।

ਅਧਿਕਾਰੀਆਂ ਨੂੰ ਉਸਦੇ ਜੁਰਮਾਂ ਬਾਰੇ ਉਦੋਂ ਪਤਾ ਲੱਗਾ ਜਦੋਂ ਉਸਦੀ ਪਤਨੀ ਕਈ ਪਰੇਸ਼ਾਨ ਕਰਨ ਵਾਲੀ ਸਮੱਗਰੀ ਪੁਲਿਸ ਸਾਹਮਣੇ ਲੈ ਆਈ। ਪੁਲਿਸ ਨੇ ਕਿਹਾ ਕਿ ਗ੍ਰਿਫਤਾਰੀ ਤੋਂ ਪਹਿਲਾਂ ਡਾਕਟਰ ਦਾ ਕੋਈ ਅਪਰਾਧਕ ਇਤਿਹਾਸ ਨਹੀਂ ਸੀ। ਓਕਲੈਂਡ ਕਾਉਂਟੀ ਸ਼ੈਰਿਫ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਕਈ ਔਰਤਾਂ ਨਾਲ ਵੀ ਜਿਣਸ਼ੀ ਸੰਬੰਧ ਬਣਾਏ ਜੋ ਬੇਹੋਸ਼ ਸਨ ਜਾਂ ਸੌਂ ਰਹੀਆਂ ਸਨ। ਅਜੇ ਤਕ ਇਜਾਜ਼ ਦੇ ਅਪਰਾਧਾਂ ਦੀ ਗੰਭੀਰਤਾ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਸ਼ੈਰਿਫ ਮਾਈਕ ਬਾਊਚਰਡ ਨੇ ਕਿਹਾ ਕਿ ਪੂਰੀ ਜਾਂਚ ਵਿਚ ਮਹੀਨੇ ਲੱਗ ਜਾਣਗੇ।

ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕਈ ਹੋਰ ਪੀੜਤ ਵੀ ਹੋ ਸਕਦੇ ਹਨ, ਜਿਨ੍ਹਾਂ ਦਾ ਅਜੇ ਤਕ ਪੁਲਿਸ ਨੂੰ ਪਤਾ ਨਹੀਂ ਲੱਗ ਸਕਿਆ ਹੈ। ਜਾਂਚਕਰਤਾ ਅਮਰੀਕਾ ਦੇ ਮਿਸ਼ੀਗਨ ਰਾਜ ‘ਚ ਓਕਲੈਂਡ ਕਾਉਂਟੀ ਦੇ ਇਕ ਸ਼ਹਿਰ ਰੋਚੈਸਟਰ ਹਿਲਜ਼ ‘ਚ ਉਸਦੇ ਘਰ ਤੋਂ ਮਿਲੇ ਹਜ਼ਾਰਾਂ ਵੀਡੀਓ ਦੀ ਸਮੀਖਿਆ ਕਰ ਰਹੇ ਹਨ।

- Advertisement -

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment