ਭਾਰਤੀ ਪ੍ਰਵਾਸੀਆਂ ਦਾ ਬ੍ਰਿਟੇਨ ਦੀ ਆਰਥਿਕਤਾ ‘ਚ ਵੱਡਾ ਯੋਗਦਾਨ

TeamGlobalPunjab
2 Min Read

ਲੰਦਨ: ਭਾਰਤ ਛੱਡਣ ਦੇ ਸੱਤ ਦਹਾਕਿਆਂ ਬਾਅਦ ਵੀ ਬ੍ਰਿਟੇਨ ਦੀ ਆਰਥਿਕਤਾ ‘ਚ ਭਾਰਤੀਆਂ ਦਾ ਵੱਡਾ ਯੋਗਦਾਨ ਹੈ। ਹਾਲ ਵਿੱਚ ਆਈ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਭਾਰਤੀ ਪਰਵਾਸੀ ਲੋਕਾਂ ਵੱਲੋਂ ਚਲਾਈਆਂ ਜਾ ਰਹੀ ਕੰਪਨੀਆਂ ਬ੍ਰਿਟੇਨ ਵਿੱਚ ਸਲਾਨਾ 3,684 ਕਰੋੜ ਪਾਉਂਡ ( ਲਗਭਗ 3.3 ਲੱਖ ਕਰੋੜ ਰੁਪਏ ) ਦਾ ਰਿਵੈਨਿਊ ਪੈਦਾ ਕਰਦੀਆਂ ਹਨ। ਇਹ ਕੰਪਨੀਆਂ 1,74,000 ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਹਨ ਅਤੇ 100 ਕਰੋੜ ਪਾਉਂਡ ਯਾਨੀ ਲਗਭਗ 9,200 ਕਰੋੜ ਰੁਪਏ ਦਾ ਕਾਰਪੋਰੇਸ਼ਨ ਟੈਕਸ ਚੁਕਾਉਂਦੀਆਂ ਹਨ। ਇੰਡੀਆ ਇਨ ਯੂਕੇ ਨਾਮ ਦੀ ਇਸ ਰਿਪੋਰਟ ਵਿੱਚ ਭਾਰਤੀ ਪ੍ਰਵਾਸੀਆਂ ਦੇ ਮਲਕੀਅਤੀ ਵਾਲੀ 654 ਅਜਿਹੀ ਕੰਪਨੀਆਂ ਦੇ ਕਾਰੋਬਾਰ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਨ੍ਹਾਂ ਦਾ ਟਰਨਓਵਰ ਘੱਟੋਂ-ਘੱਟ ਇੱਕ ਲੱਖ ਪਾਉਂਡ ਸਲਾਨਾ ਹੈ।

ਸਰਵੇ ਵਿੱਚ ਪਾਇਆ ਗਿਆ ਕਿ ਇਨ੍ਹਾਂ ਕੰਪਨੀਆਂ ਨੇ ਸਲਾਨਾ ਲਗਭਗ 200 ਕਰੋੜ ਪਾਊਂਡ ਦਾ ਪੂੰਜੀਗਤ ਨਿਵੇਸ਼ ਵੀ ਕੀਤਾ। ਇਹ ਰਿਪੋਰਟ ਗਰਾਂਟ ਥੋਰਨਟਨ ਨੇ ਬ੍ਰਿਟੇਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਨਾਲ ਮਿਲ ਕੇ ਤਿਆਰ ਕੀਤੀ ਹੈ। ਇਸ ਰਿਪੋਰਟ ਨੂੰ ਤਿਆਰ ਕਰਨ ਵਿੱਚ ਫਿੱਕੀ ਦੀ ਸਹਾਇਤਾ ਵੀ ਲਈ ਗਈ ਹੈ। ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨਰ ਰੁਚੀ ਘਨਸ਼ਿਆਮ ਨੇ ਦੱਸਿਆ ਕਿ ਇਹ ਰਿਪੋਰਟ ਸਾਰੇ ਭਾਰਤੀ ਪ੍ਰਵਾਸੀਆਂ ਵੱਲੋਂ ਬ੍ਰਿਟੇਨ ਦੀ ਆਰਥਿਕਤਾ ਵਿੱਚ ਯੋਗਦਾਨ ਨੂੰ ਨਹੀਂ ਦਰਸਾਉਦੀਂ । ਇਸ ਵਿੱਚ ਸਿਰਫ 654 ਵੱਡੀ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸਦਾ ਮਤਲਬ ਇਹ ਹੈ ਕਿ ਬ੍ਰਿਟੇਨ ਦੀ ਆਰਥਿਕਤਾ ਵਿੱਚ ਭਾਰਤੀ ਪ੍ਰਵਾਸੀਆਂ ਦਾ ਯੋਗਦਾਨ ਇਸ ਤੋਂ ਕਿਤੇ ਜ਼ਿਆਦਾ ਹੋਵੇਗਾ।

ਇਸ ਰਿਪੋਰਟ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਪਿਛਲੇ ਸਾਲ ਮਾਰਚ ਵਿੱਚ ਸ਼ੁਰੂ ਕੀਤੀ ਗਈ ਸੀ। ਘਨਸ਼ਿਆਮ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀ ਰਿਪੋਰਟ ਵਿੱਚ ਛੋਟੇ ਕਾਰੋਬਾਰੀਆਂ ਦੇ ਯੋਗਦਾਨ ਨੂੰ ਵੀ ਥਾਂ ਦਿੱਤੀ ਜਾਵੇਗੀ। ਧਿਆਨ ਯੋਗ ਹੈ ਕਿ ਬ੍ਰਿਟੇਨ ਵਿੱਚ ਲਗਭਗ 1.5 ਕਰੋੜ ਭਾਰਤੀ ਪਰਵਾਸੀ ਰਹਿੰਦੇ ਹਨ।

ਇਸਤੋਂ ਪਹਿਲਾਂ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਭਾਰਤ ਅਤੇ ਬ੍ਰਿਟੇਨ ਦੇ ਸਬੰਧਾਂ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਾ ਦੱਸਿਆ ਸੀ। ਰਿਪੋਰਟ ਦੇ ਮੁਤਾਬਕ ਜਿਨ੍ਹਾਂ 654 ਕੰਪਨੀਆਂ ਨੂੰ ਇਸ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚੋਂ ਲਗਭਗ 35 ਫੀਸਦੀ ਕੰਪਨੀਆਂ ਦੇ ਨਿਦੇਸ਼ਕ ਬੋਰਡ ਵਿੱਚ ਇੱਕ ਜਾਂ ਜ਼ਿਆਦਾ ਔਰਤਾਂ ਜ਼ਰੂਰ ਹਨ। ਇਨ੍ਹਾਂ ‘ਚੋਂ 23 ਕੰਪਨੀਆਂ ਭਾਰਤੀ ਪ੍ਰਵਾਸੀਆਂ ਵੱਲੋਂ 80 ਫੀਸਦੀ ਰੁਜਗਾਰ ਉਪਲਬਧ ਕਰਵਾਉਂਦੀਆਂ ਹਨ।

- Advertisement -

Share this Article
Leave a comment