ਪੰਜਾਬੀ ਕਾਰੋਬਾਰੀ ਦੀ ਦੁਬਈ ‘ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

TeamGlobalPunjab
1 Min Read

ਨਿਊਜ਼ ਡੈਸਕ: ਦੁਬਈ ਵਿੱਚ ਛੁੱਟੀਆਂ ਬਿਤਾਉਣ ਗਏ ਇੱਕ ਭਾਰਤੀ ਕਾਰੋਬਾਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਉਹ ਪਹਿਲੀ ਵਾਰ ਛੁੱਟੀਆਂ ਬਿਤਾਉਣ ਵਿਦੇਸ਼ ਗਏ ਸਨ।

ਗਲਫ ਨਿਊਜ਼ ਮੁਤਾਬਕ ਪੰਜਾਬ ਦੇ ਰਹਿਣ ਵਾਲੇ ਨੇਮ ਚੰਦ ਜੈਨ ( 61 ) ਅਤੇ ਉਨ੍ਹਾਂ ਦੀ ਪਤਨੀ ਰੋਜੀ ਦੋ ਜਨਵਰੀ ਨੂੰ ਦੁਬਈ ਪਹੁੰਚੇ ਸਨ। ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜੈਨ ਭਾਈਚਾਰੇ ਦੇ 18 ਟੂਰਿਸਟਾਂ ਦੇ ਗਰੁੱਪ ਵਿੱਚ ਸ਼ਾਮਲ ਸਨ। ਖਬਰਾਂ ਮੁਤਾਬਕ, ਟੂਰਿਸਟਾਂ ਦਾ ਇਹ ਗਰੁੱਪ ਜਿਸ ਹੋਟਲ ਵਿੱਚ ਰੁਕਿਆ ਸੀ, ਉੱਥੇ ਸਵਿਮਿੰਗ ਪੂਲ ਵਿੱਚ ਤੈਰਾਕੀ ਦੌਰਾਨ ਐਤਵਾਰ ਨੂੰ ਜੈਨ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ।

ਇਸ ਟੂਰ ਦੇ ਪ੍ਰਬੰਧਕ ਸੁਨਿਲ ਜੈਨ ਦੇ ਹਵਾਲੇ ਤੋਂ ਖਬਰ ਵਿੱਚ ਕਿਹਾ ਗਿਆ ਹੈ ਉਹ ਪੂਲ ਤੋਂ ਬਾਹਰ ਆਏ ਅਤੇ ਥਕਾਣ ਤੇ ਬੇਚੈਨੀ ਦੀ ਸ਼ਿਕਾਇਤ ਕੀਤੀ। ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਕਮਰੇ ਵਿੱਚ ਜਾਣ ਅਤੇ ਚਾਹ ਪੀਣ ਲਈ ਕਿਹਾ, ਪਰ ਉਹ ਕਮਰੇ ਵਿੱਚ ਨਹੀਂ ਜਾ ਸਕੇ ਅਤੇ ਪੌੜੀਆਂ ‘ਤੇ ਚੜ੍ਹਨ ਤੋਂ ਪਹਿਲਾਂ ਹੀ ਬੇਹੋਸ਼ ਹੋਕੇ ਡਿੱਗ ਗਏ। ਉਨ੍ਹਾਂ ਨੇ ਦੱਸਿਆ ਕਿ ਕੁਝ ਹੀ ਸਮੇਂ ਵਿੱਚ ਐਂਬੁਲੈਂਸ ਪਹੁੰਚ ਗਈ ਅਤੇ ਉਨ੍ਹਾਂ ਨੂੰ ਨਹੀਂ ਬਚਾਇਆ ਜਾ ਸਕਿਆ।

Share this Article
Leave a comment