ਅਮਰੀਕਾ ‘ਚ ਭਿਆਨਕ ਸੜਕ ਹਾਦਸਾ, ਭਾਰਤੀ ਨੌਜਵਾਨ ਦੀ ਮੌਤ

TeamGlobalPunjab
1 Min Read

ਨਿਊਯਾਰਕ : ਅਮਰੀਕਾ ਵਿੱਚ ਵਾਪਰੇ ਜ਼ਬਰਦਸਤ ਹਾਦਸੇ ਦੌਰਾਨ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਨਿਊਯਾਰਕ ਦੇ ਕੁਈਨਜ਼ ਇਲਾਕੇ ਵਿਚ ਵਾਪਰਿਆ ਹੈ। ਮਾਰੇ ਗਏ ਨੌਜਵਾਨ ਦੀ ਸ਼ਨਾਖਤ 23 ਸਾਲ ਦੇ ਸੂਰਜ ਯਾਦਵ ਵਜੋਂ ਕੀਤੀ ਗਈ ਹੈ। ਰੋਜ਼ੀ ਰੋਟੀ ਕਮਾਉਣ ਦੇ ਲਈ ਸੂਰਜ ਚਾਰ ਸਾਲ ਪਹਿਲਾਂ ਅਮਰੀਕਾ ਆਇਆ ਹੋਇਆ ਸੀ।

ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਰਜ ਦੇ ਦੋਸਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਸੂਰਜ ਨੂੰ ਆਪਣੀ ਜਾਨ ਗੁਆਉਣੀ ਪਈ। ਸੂਰਜ ਹੌਂਡਾ ਅਕੌਰਡ ਗੱਡੀ ਵਿੱਚ ਸਵਾਰ ਸੀ ਤੇ ਜਦੋਂ ਉਹ ਐਟਲਾਂਟਿਕ ਐਵੀਨਿਊ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਪਿਕਅੱਪ ਟਰੱਕ ਨੇ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਸੂਰਜ ਦੀ ਗੱਡੀ ਦੇ ਡਰਈਵਰ ਦਾ ਸੰਤੁਲਨ ਵਿਗੜ ਗਿਆ ਤੇ ਨੇੜੇ ਖਡ਼੍ਹੀਆਂ ਕਾਰਾਂ ‘ਤੇ ਉਨ੍ਹਾਂ ਦੀ ਗੱਡੀ ਚੜ੍ਹ ਗਈ। ਸੂਰਜ ਦੇ ਨਾਲ ਕਾਰ ਵਿੱਚ ਚਾਰ ਹੋਰ ਲੋਕ ਸਵਾਰ ਸਨ। ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਸੂਰਜ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Share this Article
Leave a comment